ਕਾਸਗੰਜ— ਐਤਵਾਰ ਸ਼ਾਮ ਨੂੰ ਉਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲੇ ‘ਚ ਆਏ ਤੂਫਾਨ ਨੇ ਕਹਿਰ ਵਰਾਇਆ ਹੈ। ਜਿੱਥੇ ਇਕ ਹੀ ਪਵਿਰਾਰ ਦੇ 3 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜ਼ਖਮੀ ਨੂੰ ਇਲਾਜ ਲਈ ਕੋਲ ਦੇ ਹੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਇਲਾਜ ਦੇ ਬਾਅਦ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਤੇਜ਼ ਹਨ੍ਹੇਰੀ-ਤੂਫਾਨ ਅਤੇ ਬਾਰਸ਼ ਨਾਲ ਸਹਾਵਰ ਖੇਤਰ ਦੇ ਫਰੌਲੀ ਪਿੰਡ ‘ਚ ਮਕਾਨ ਡਿੱਗ ਗਿਆ। ਜਿਸ ਦੇ ਹੇਠਾਂ ਦੱਬਣ ਨਾਲ ਇਕ ਹੀ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਹਨ੍ਹੇਰੀ-ਤੂਫਾਨ ਦੇ ਸ਼ੱਕ ਦੇ ਚੱਲਦੇ ਲੋਕ ਪਹਿਲੇ ਹੀ ਅਲਰਟ ਹੋ ਗਏੇ।
ਬਾਰਸ਼ ਨਾਲ ਸਹਾਵਰ, ਅਮਾਂਪੁਰ ਇਲਾਕੇ ‘ਚ ਗੜ੍ਹੇ ਪੈਣ ਲੱਗ ਪਏ ਪਰ ਕੁਝ ਦੇਰ ਬਾਅਦ ਬਾਰਸ਼ ਰੁੱਕ ਗਈ। ਹੁਣ ਤੱਕ ਫਿਰੌਲੀ ਪਿੰਡ ਦੇ ਇਲਾਵਾ ਕਿਤੇ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਪਟਿਆਲੀ ਖੇਤਰ ‘ਚ ਹਨ੍ਹੇਰੀ-ਤੂਫਾਨ ਕਾਰਨ ਟਰਾਲੀ ਪਲਟ ਗਈ। ਜਿਸ ਦੇ ਹੇਠਾਂ ਦੱਬ ਕੇ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 5 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।