ਮੋਗਾ – ਮੋਗਾ ਵਿਖੇ ਅੱਜ ਬੀ.ਏ ਦੇ ਪੇਪਰ ਦੌਰਾਨ ਗੋਲੀ ਚੱਲਣ ਕਾਰਨ ਇਕ ਵਿਦਿਆਰਥੀ ਜ਼ਖਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਦੇ ਗੁਰੂ ਨਾਨਕ ਕਾਲਜ ਵਿਚ ਬੀ.ਏ ਭਾਗ ਪਹਿਲਾ ਦਾ ਪੇਪਰ ਚਲ ਰਿਹਾ ਸੀ। ਇਸ ਦੌਰਾਨ ਨਕਲ ਮਾਰਨ ਨੂੰ ਲੈ ਕੇ ਕਾਲਜ ਵਿਚ ਗੋਲੀ ਚੱਲ ਪਈ, ਜਿਸ ਕਾਰਨ ਇਕ ਵਿਦਿਆਰਥੀ ਜਖਮੀ ਹੋ ਗਿਆ।
ਇਸ ਦੌਰਾਨ ਕਾਲਜ ਵਿਚ ਸਨਸਨੀ ਫੈਲ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।