ਚੰਡੀਗੜ – ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈਸ ਬਿਆਨ ਰਾਹੀਂ ਸ਼ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਨੂੰ ਆਖਿਆ ਕਿ ਬਾਦਲ ਵਾਲਾ ਲਾਣਾ ਜਨਸੰਘੀਆਂ ਵੱਲੋਂ ਸਿੱਖ ਧਰਮ ਦਾ ਇਤਿਹਾਸ ਵਿਗਾੜਨ ਵਾਲ਼ੀਆਂ ਕਿਤਾਬਾਂ ਬਾਰੇ ਕੁਝ ਨਹੀਂ ਬੋਲਦੇ ਇਥੇ ਇਹ ਵਰਨਣਯੋਗ ਹੈ ਕਿ ਜਨਸੰਘੀਆਂ ਨੇ ਮੋਦੀ ਅਤੇ ਅਮਿਤ ਸ਼ਾਹ ਦੀ ਸਰਪ੍ਰਸਤੀ ਵਿੱਚ ਸਿੱਖ ਕੌਮ ਨੂੰ ਨੀਵਾਂ ਦਿਖਾਉਣ ਲਈ ਗੁਰੂ ਨਾਨਕ ਦੇਵ ਜੀ ਨੂੰ ਗਊ ਪੂਜਣ ਆਖਿਆ ਹੈ ਅਤੇ ਹੋਰ ਕਈ ਤਰ੍ਹਾਂ ਦੀਆਂ ਮਨਘੜਤ ਕਹਾਣੀਆਂ ਵਾਲੀਆਂ ਕਿਤਾਬਾਂ ਛਾਪੀਆਂ ਹਨ ਅਤੇ ਵੰਡੀਆਂ ਗਈਆਂ ਹਨ ਪਰ ਬਾਦਲ ਪਰਿਵਾਰ ਨੇ ਚੁੱਪ ਧਾਰੀ ਹੋਈ ਹੈ ਹੁਣ ਜਨਸੰਘੀਆਂ ਨਾਲ ਨਾਤਾ ਤੋੜ ਕੇ ਸਬੂਤ ਦੇਣ ਕਿ ਵਾਕਿਆ ਹੀ ਬਾਦਲੀਏ ਸਿੱਖ ਧਰਮ ਪ੍ਰਤੀ ਸੱਚੇ ਮਨੋਂ ਸੁਹਿਰਦ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਜਾਂ ਫਿਰ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਸਿੱਖ ਇਤਿਹਾਸ ਹਟਾਉਣ ਦੀ ਦਾ ਬਹਾਨਾ ਬਣਾ ਕੇ ਆਪਣੀ ਚਮੜੀ ਬਚਾਉਣ ਲਈ ਵਰਤਣਾ ਚਾਹੁੰਦੇ ਹਨ ਅਤੇ ਸਿੱਖ ਕੌਮ ਵਿੱਚ ਡਿੱਗੀ ਆਪਣੀ ਸ਼ਾਖ ਬਚਾਉਣ ਲਈ ਹੀ ਮਗਰਮੱਛ ਦੇ ਹੰਝੂ ਵਹਾ ਕੇ ਸਿੱਖ ਕੌਮ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬਾਦਲ ਪਰਿਵਾਰ ਦੀ ਸਹਿਮਤੀ ਨਾਲ ਹੀ ਸਭ ਕੁਝ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਬਾਦਲ ਕੁਰਸੀ ਲਈ ਝੋਲ਼ੀ ਚੁੱਕਣ ਤੋਂ ਨਹੀਂ ਹਟਦੇ ਜੇਕਰ ਅਜਿਹਾ ਨਹੀਂ ਹੈ ਤਾਂ ਹਰਸਿਮਰਤ ਕੌਰ ਬਾਦਲ ਬਿਨਾਂ ਦੇਰੀ ਕੇਂਦਰ ਸਰਕਾਰ ਤੋਂ ਅਸਤੀਫਾ ਦੇਣ ਅਤੇ ਪਰਿਵਾਰ ਜਨਸੰਘੀਆਂ ਤੋਂ ਤਲਾਕ ਲੈਣ ਦਾ ਐਲਾਨ ਕਰੇ।