ਹਰਿਆਣਾ— ਪੰਚਕੂਲਾ ਹਿੰਸਾ ਮਾਮਲੇ ‘ਚ ਪੁਲਸ ਨੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਰਾਮ ਰਹੀਮ ਦੇ ਕਰੀਬੀ ਓਮਪਾਲ ਨੂੰ ਗ੍ਰਿਫਤਾਰ ਕਰ ਲਿਆ ਹੈ। ਓਮਪਾਲ ‘ਤੇ ਪੰਚਕੂਲਾ ‘ਚ ਹਿੰਸਾ ਭੜਕਾਉਣ ਅਤੇ ਇਨ੍ਹਾਂ ਦੰਗਿਆਂ ਤੋਂ ਪਹਿਲੇ ਸਿਰਸਾ ‘ਚ ਹੋਈ ਬੈਠਕ ‘ਚ ਹਿੱਸਾ ਲੈਣ ਦੇ ਦੋਸ਼ ਹਨ।
ਓਮਪਾਲ ਨੂੰ ਰਾਮ ਰਹੀਮ ਦਾ ਕਰੀਬ ਦੱਸਿਆ ਜਾ ਰਿਹਾ ਹੈ। ਪੁਲਸ ਨੇ ਦੋਸ਼ੀ ਓਮਪਾਲ ਨੂੰ ਮੰਗਲਵਾਰ ਨੂੰ ਕੋਰਟ ‘ਚ ਪੇਸ਼ ਕੀਤਾ ਅਤੇ ਉਸ ਨੂੰ ਇਕ ਦਿਨ ਦੀ ਰਿਮਾਂਡ ‘ਤੇ ਲਿਆ। ਦੋਸ਼ੀ ਓਮਪਾਲ ਨੂੰ ਐਫ.ਆਈ.ਆਰ ਨੰਬਰ 345 ‘ਚ ਗ੍ਰਿਫਤਾਰ ਕੀਤਾ ਹੈ।
25 ਅਗਸਤ 2017 ਨੂੰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਪੰਚਕੂਲਾ ‘ਚ ਹਿੰਸਾ ਸ਼ੁਰੂ ਕੀਤੀ ਸੀ। ਜਿਸ ‘ਚ 29 ਲੋਕਾਂ ਦੀ ਮੌਤ ਹੋ ਗਈ ਸੀ। ਕੋਰਟ ਦੇ ਆਦੇਸ਼ ਦੇ ਬਾਅਦ ਡੇਰਾ ਸਮਰਥਕਾਂ ਵੱਲੋਂ ਜ਼ਿਲੇ ਦੇ ਕਈ ਇਲਾਕਿਆਂ ‘ਚ ਸਰਵਜਨਿਕ ਸਥਾਨਾਂ ‘ਤੇ ਭੰਨ੍ਹਤੋੜ ਅਤੇ ਆਗਜ਼ਨੀ ਕੀਤੀ ਗਈ ਸੀ। ਹਿੰਸਾ ‘ਚ ਹਾਲਾਤਾਂ ‘ਚ ਪੁਲਸ ਦੀ ਕਾਰਵਾਈ ‘ਚ ਕਈ ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਦੇ ਬਾਅਦ ਪੂਰੀ ਘਟਨਾ ਦੀ ਜਾਂਚ ਲਈ ਸਰਕਾਰ ਵੱਲੋਂ ਐਸ.ਆਈ.ਟੀ ਦਾ ਗਠਨ ਕੀਤਾ ਗਿਆ ਸੀ।