ਪੰਚਕੂਲਾ — ਪੰਚਕੂਲਾ ‘ਚ ਕੰਪਿਊਟਰ ਅਧਿਆਪਕ ਅਤੇ ਲੈਬ ਸਹਾਇਕਾਂ ਵੱਲੋਂ ਸਰਕਾਰ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜਦੋਂ ਸਿੱਖਿਆ ਭਵਨ ਦੀ ਘੇਰਾਬੰਦੀ ਕਰਨ ਜਾ ਰਹੇ ਸਨ ਤਾਂ ਸੈਂਕੜੇ ਪ੍ਰਦਰਸ਼ਕਾਰੀਆਂ ‘ਤੇ ਪੁਲਸ ਨੇ ਹਲਕਾ ਲਾਠੀਚਾਰਜ਼ ਕੀਤਾ। ਪੁਲਸ ਨੇ ਪ੍ਰਦਰਸ਼ਕਾਰੀਆਂ ਨੂੰ ਪਛਾੜਨ ਲਈ ਵਾਟਰ ਕੈਨਨ ਦਾ ਵੀ ਪ੍ਰਯੋਗ ਕੀਤਾ।
ਜਾਣਕਾਰੀ ਅਨੁਸਾਰ, ਸੀ.ਐੈੱਮ. ਦੇ ਐਲਾਨ ਦੇ ਬਾਵਜੂਦ ਆਦੇਸ਼ ਲਾਗੂ ਨਾ ਹੋਣ ‘ਤੇ ਹਜ਼ਾਰਾਂ ਕਰਮਚਾਰੀਆਂ ‘ਚ ਰੋਸ ਹੈ। ਜਿਸ ਕਰਕੇ ਲੈਬ ਸਹਾਇਕ ਪੰਚਕੂਲਾ ਸੜਕਾਂ ‘ਤੇ ਗੁੱਸੇ ‘ਚ ਪ੍ਰਦਰਸ਼ਨ ਕਰ ਰਹੇ ਹਨ। ਨਾਲ ਹੀ ਸਥਿਤੀ ਨੂੰ ਵਿਗੜਦਾ ਦੇਖ ਮੌਕੇ ‘ਤੇ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਤਾਂ ਕਿ ਅਜਿਹੇ ਸਮੇਂ ਹਾਲਾਤ ‘ਤੇ ਕਾਬੂ ਪਾਇਆ ਜਾ ਸਕੇ।