ਗੁਰੂਗ੍ਰਾਮ—ਗੁਰੂਗ੍ਰਾਮ ਦੇ ਇਕ ਪ੍ਰਾਈਵੇਟ ਸਕੂਲ ‘ਚ ਪਹਿਲੀ ਜਮਾਤ ਦੇ ਪ੍ਰਿੰਸ ਦੇ ਕਤਲ ਦੇ ਮਾਮਲੇ ‘ਚ ਗੁਰੂਗ੍ਰਾਮ ਕੋਰਟ ਨੇ ਅਹਿਮ ਫੈਸਲਾ ਲਿਆ ਹੈ। ਜਿਸ ‘ਚ ਕੋਰਟ ਨੇ ਕਿਹਾ ਕਿ ਦੋਸ਼ੀ ਭੋਲੂ ‘ਤੇ ਬਾਲਗ ਦੀ ਤਰ੍ਹਾਂ ਕੇਸ ਚਲਾਇਆ ਜਾਵੇਗਾ। ਇਸ ਮਾਮਲੇ ‘ਚ ਕੋਰਟ ਨੇ ਅੱਜ ਤਿੰਨ ਪਟੀਸ਼ਨਾਂ ‘ਤੇ ਸੁਣਵਾਈ ਕੀਤੀ। ਇਨ੍ਹਾਂ ਪਟੀਸ਼ਨਾਂ ‘ਚ ਪਹਿਲੀ ਪਟੀਸ਼ਨ ‘ਚ ਦੋਸ਼ੀ ਨੂੰ ਬਾਲਗ ਮੰਨ੍ਹ ਕੇ ਕੇਸ ਚਲਾਏ ਜਾਣ ਲਈ ਕਿਹਾ ਗਿਆ। ਦੂਜੀ ਪਟੀਸ਼ਨ ‘ਚ ਦੋਸ਼ੀ ਦੇ ਫਿੰਗਰ ਪ੍ਰਿੰਟ ਲਏ ਜਾਣ ਦੀ ਗੱਲ ਕੀਤੀ ਗਈ ਅਤੇ ਤੀਜੀ ਪਟੀਸਨ ‘ਚ ਦੋਸ਼ੀ ਪੱਖ ਮੁਤਾਬਕ ਸੀ.ਬੀ.ਆਈ ਨੇ ਬੱਚੇ ਤੋਂ ਨਿਸ਼ਚਤਿ ਸਮੇਂ ਤੋਂ ਜ਼ਿਆਦਾ ਪੁੱਛਗਿਛ ਕੀਤੀ ਸੀ। ਇਹ ਤਿੰਨੋਂ ਪਟੀਸ਼ਨਾਂ ਦੋਸ਼ੀ ਪੱਖ ਨੇ ਸੈਸ਼ਨ ਕੋਰਟ ‘ਚ ਦਾਇਰ ਕੀਤੀਆਂ ਸਨ।