ਦਸੂਹਾ — ਇਥੋਂ ਦੇ ਉੱਚੀ ਬੱਸੀ ਵਿਖੇ ਸਥਿਤ ਇਕ ਆਰਮੀ ਕੈਂਪ ‘ਚ ਬਲਾਸਟ ਹੋਣ ਦੀ ਸੂਚਨਾ ਮਿਲੀ ਹੈ। ਇਸ ਧਮਾਕੇ ‘ਚ ਕਰੀਬ 8 ਫੌਜੀਆਂ ਦੇ ਜ਼ਖਮੀ ਹੋਣ ਬਾਰੇ ਗੱਲ ਆਖੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਆਰਮੀ ਕੈਂਪ ਦੇ ਅੰਦਰ ਟੀਮ ਚੈਕਿੰਗ ਕਰਨ ਲਈ ਆਈ ਸੀ ਕਿ ਇਸੇ ਦੌਰਾਨ ਅਚਾਨਕ ਇਥੇ ਧਮਾਕਾ ਹੋ ਗਿਆ। ਜ਼ਖਮੀਆਂ ਤੁਰੰਤ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।