ਨਵੀਂ ਦਿੱਲੀ— ਜਗਦੀਸ਼ ਟਾਈਟਲਰ ਚਾਹੇ ਜਿੰਨੀਆਂ ਮਰਜ਼ੀ ਮਾਫੀਆਂ ਮੰਗ ਲਵੇ ਪਰ, ਮੈਂ ਟਾਈਟਲਰ ਨੂੰ ਮਾਫ ਨਹੀਂ ਕਰਾਂਗਾ। ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਨੇਤਾ ਤੇ ਵਕੀਲ ਐਚ. ਐੱਸ. ਫੂਲਕਾ ਦਾ.. ਦਿੱਲੀ ਦੇ ਪਟਿਆਲਾ ਹਾਊਸ ਕੋਰਟ ‘ਚ ਚੱਲ ਰਹੇ ਫੂਲਕਾ ਵੱਲੋਂ ਟਾਈਟਲਰ ‘ਤੇ ਕੀਤੇ ਮਾਣਹਾਨੀ ਕੇਸ ‘ਚ ਟਾਈਟਲਰ ਨੇ ਕਿਹਾ ਹੈ ਕਿ ਉਹ ਫੂਲਕਾ ਤੋਂ ਮਾਫੀ ਮੰਗਣ ਲਈ ਤਿਆਰ ਨੇ, ਪਰ ਫੂਲਕਾ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਹਾਲ ‘ਚ ਕੇਸ ਨੂੰ ਵਾਪਸ ਨਹੀਂ ਲੈਣਗੇ।
ਦੱਸ ਦੱਈਏ ਕਿ ਐਚ. ਐੱਸ. ਫੂਲਕਾ ਵੱਲੋਂ 2006 ‘ਚ ਇੱਕ ਕੇਸ ਦਰਜ ਕਰਵਾਉਂਦਿਆਂ ਟਾਈਟਲਰ ‘ਤੇ ਇਹ ਦੋਸ਼ ਲਗਾਇਆ ਗਿਆ ਸੀ ਕਿ ਟਾਈਟਲਰ ਨੇ 2004 ‘ਚ ਟੀਵੀ ਚੈਨਲ ‘ਤੇ ਡਿਬੇਟ ਦੌਰਾਨ ਉਸ ਖਿਲਾਫ ਝੂਠਾ ਤੇ ਅਪਮਾਨਜਨਕ ਦੋਸ਼ ਲਗਾਇਆ ਹੈ, ਜਿਸ ਨਾਲ ਕਿਸਮਾਜ ‘ਚ ਉਨਾਂ ਦੇ ਸਨਮਾਨ ਨੂੰ ਠੇਸ ਪਹੁੰਚੀ ਸੀ।