ਕਮਿਸ਼ਨ ਨੂੰ ਕਿਹਾ ਕਿ ਉਹ ਸੂਬਾ ਸਰਕਾਰ ਨੂੰ ਐਸਐਚਓ ਪਰਮਿੰਦਰ ਬਾਜਵਾ ਨੂੰ ਮਹਿਤਪੁਰ ਡਿਊਟੀ ਉੱੇਤੇ ਮੁੜ ਲਾਉਣ ਦੀ ਹਦਾਇਤ ਕਰੇ
ਚੰਡੀਗੜ : ਮਹਿਤਪੁਰ ਦੇ ਐਸਐਚਓ ਪਰਮਿੰਦਰ ਬਾਜਵਾ ਦੀ ਝੂਠੇ ਦੋਸ਼ ਲਾ ਕੇ ਕੀਤੀ ਗਿਰਫਤਾਰੀ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਚੋਣ ਕਮਿਸ਼ਨਨੂੰ ਕਿਹਾ ਕਿ ਸ਼ਾਹਕੋਟ ਵਿਚ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਵਾਸਤੇ ਇੱਕ ਉੱਚ ਪੱਧਰੀ ਟੀਮ ਨੂੰ ਭੇਜਿਆ ਜਾਵੇ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਤਰਜਮਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਮੁੱਖ ਚੋਣ ਕਮਿਸ਼ਨਰ ਓਮ ਪ੍ਰਕਾਸ਼ ਰਾਵਤ ਨੂੰ ਲਿਖੀਇੱਕ ਚਿੱਠੀ ਵਿਚ ਕਿਹਾ ਕਿ ਅੱਜ ਸਵੇਰੇ ਅਕਾਲੀ ਦਲ ਦੇ ਇੱਕ ਵਫ਼ਦ ਨੇ ਉਹਨਾਂ ਨੂੰ ਮਿਲ ਕੇ ਇਸ ਗੱਲ ਤੋਂ ਜਾਣੂ ਕਰਵਾਇਆ ਸੀ ਕਿ ਸੱਤਾਧਾਰੀ ਕਾਂਗਰਸ ਪਾਰਟੀਵੱਲੋਂ ਸ਼ਾਹਕੋਟ ਵਿਚ ਚੋਣ ਡਿਊਟੀ ਲਈ ਤਾਇਨਾਤ ਕੀਤੇ ਸਰਕਾਰੀ ਅਧਿਕਾਰੀਆਂ ਦਾ ਮਨੋਬਲ ਡੇਗਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਇਹਡਰ ਵੀ ਪ੍ਰਗਟ ਕੀਤਾ ਸੀ ਕਿ ਮਹਿਤਪੁਰ ਦੇ ਐਸਐਚਓ ਨੂੰ ਨਜ਼ਰਬੰਦੀ ਤੋਂ ਬਾਅਦ ਗਿਰਫਤਾਰ ਵੀ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਹ ਡਰ ਸੱਚੇ ਹੋ ਗਏਹਨ। ਐਸਐਚਓ ਨੂੰ ਝੂਠੇ ਦੋਸ਼ ਮੜ• ਕੇ ਗਿਰਫ਼ਤਾਰ ਕਰ ਲਿਆ ਗਿਆ ਹੈ, ਕਿਉਂਕਿ ਉਸ ਨੇ ਸੱਤਾਧਾਰੀ ਕਾਂਗਰਸ ਪਾਰਟੀ ਦਾ ਦਬਾਅ ਮੰਨਣ ਤੋਂ ਇਨਕਾਰ ਕਰ ਦਿੱਤਾਸੀ ਅਤੇ ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਖਿਲਾਫ ਗੈਰ ਕਾਨੂੰਨੀ ਮਾਈਨਿੰਗ ਦਾ ਪਰਚਾ ਦਰਜ ਕਰ ਲਿਆ ਸੀ।
ਚੋਣ ਕਮਿਸ਼ਨ ਨੂੰ ਇਸ ਮਾਮਲੇ ਵਿਚ ਤੁਰੰਤ ਦਖ਼ਲ ਦੇਣ ਲਈ ਆਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਸ਼ਾਹਕੋਟ ਵਿਚ ਡਿਊਟੀ ਕਰ ਰਹੇ ਸਰਕਾਰੀ ਮੁਲਾਜ਼ਮਾਂ ਦਾਭਰੋਸਾ ਚੋਣ ਅਮਲ ਵਿਚ ਬਰਕਰਾਰ ਰੱਖਣ ਲਈ ਇਹ ਲਾਜ਼ਮੀ ਹੈ। ਉਹਨਾਂ ਕਿਹਾ ਕਿ ਐਸਐਚਓ ਪਰਮਿੰਦਰ ਬਾਜਵਾ ਨੂੰ ਗਿਰਫ਼ਤਾਰ ਕਰਕੇ ਕਾਂਗਰਸ ਸਰਕਾਰ ਨੇਸਾਰਿਆਂ ਨੂੰ ਖਬਰਦਾਰ ਕੀਤਾ ਹੈ ਕਿ ਜਿਹੜਾ ਵੀ ਕਾਂਗਰਸੀ ਉਮੀਦਵਾਰ ਦੇ ਖ਼ਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਦਾ ਇਹੀ ਹਸ਼ਰ ਹੋਵੇਗਾ।
ਇਸ ਮਾਮਲੇ ਬਾਰੇ ਵਿਸ਼ਥਾਰ ਵਿਚ ਦੱਸਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸੂਬਾ ਸਰਕਾਰ ਕੋਲੋ ਅਧਿਕਾਰੀਆਂ ਦਾ ਇੱਕ ਪੈਨਲ ਮੰਗਣ ਮਗਰੋਂਪਰਮਿੰਦਰ ਬਾਜਵਾ ਨੂੰ ਮਹਿਤਪੁਰ ਵਿਖੇ ਲਾਇਆ ਸੀ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਨੇ ਹਰਦੇਵ ਲਾਡੀ ਖ਼ਿਲਾਫ ਐਸਐਚਓ ਨੂੰ ਇਕ ਸ਼ਿਕਾਇਤ ਭੇਜੀ ਸੀ ਅਤੇ ਉਸਨੇ ਤੱਥਾਂ ਦੀ ਛਾਣਬੀਣ ਕਰਨ ਅਤੇ ਸਬੂਤ ਵਾਲੀ ਵੀਡਿਓ ਦੇਖਣ ਮਗਰੋਂ ਲਾਡੀ ਖ਼ਿਲਾਫ ਕੇਸ ਦਰਜ ਕਰ ਲਿਆ ਸੀ। ਉਹਨਾਂ ਕਿਹਾ ਕਿ ਇਸ ਤੋਂ ਤੁਰੰਤ ਬਾਅਦਐਸਐਚਓ ਨੂੰ ਜਬਰੀ ਛੁੱਟੀ ਉੱਤੇ ਭੇਜ ਦਿੱਤਾ ਗਿਆ ਅਤੇ ਉਸ ਖਿਲਾਫ ਝੂਠੀਆਂ ਜਾਂਚਾਂ ਖੋਲ• ਕੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ।ਉਹਨਾਂ ਕਿਹਾ ਕਿਅੱਜ ਪਰਮਿੰਦਰ ਬਾਜਵਾ ਨੂੰ ਕੁੱਝ ਘੰਟਿਆਂ ਲਈ ਨਜ਼ਰਬੰਦ ਕਰ ਲਿਆ ਅਤੇ ਉਸ ਤੋਂ ਬਾਅਦ ਉਸ ਖਿਲਾਫ ਇੱਕ ਝੂਠਾ ਕੇਸ ਦਰਜ ਕਰ ਲਿਆ ਗਿਆ ਹੈ।
ਅਕਾਲੀ ਆਗੂ ਨੇ ਇਹ ਗੱਲ ਵੀ ਚੋਣ ਕਮਿਸ਼ਨ ਦੇ ਨੋਟਿਸ ਵਿਚ ਲਿਆਂਦੀ ਕਿ ਐਸਐਚਓ ਪਰਮਿੰਦਰ ਬਾਜਵਾ ਨੂੰ ਪੁਲਿਸ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇਇਸ ਸਾਲ 22 ਜਨਵਰੀ ਨੂੰ ਡੀਜੀਪੀ ਵੱਲੋਂ ਪ੍ਰਸੰਸਾ ਪੱਤਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਪਰੰਤੂ ਜਦੋਂ ਇਸ ਅਧਿਕਾਰੀ ਨੇ ਆਪਣੀ ਸਰਕਾਰੀ ਡਿਊਟੀਨਿਭਾਉਂਦਿਆਂ ਕਾਂਗਰਸੀ ਉਮੀਦਵਾਰ ਖ਼ਿਲਾਫ ਕੇਸ ਦਰਜ ਕੀਤਾ ਤਾਂ ਉਸੇ ਸਰਕਾਰ ਨੇ ਉਸ ਉੱਤੇ ਮਾਨਸਿਕ ਤੌਰ ਤੇ ਅਸਥਿਰ ਹੋਣ ਦਾ ਦੋਸ਼ ਲਾ ਦਿੱਤਾ।
ਚੋਣ ਕਮਿਸ਼ਨ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਲਈ ਆਖਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਇਸ ਨੂੰ ਸੂਬਾ ਸਰਕਾਰ ਨੂੰ ਹਦਾਇਤ ਦੇਣੀ ਚਾਹੀਦੀ ਹੈ ਕਿ ਸ਼ਾਹਕੋਟਦੇ ਵੋਟਰਾਂ ਅਤੇ ਸਮੁੱਚੀ ਪੁਲਿਸ ਫੋਰਸ ਅੰਦਰ ਭਰੋਸਾ ਬਹਾਲ ਕਰਨ ਲਈ ਐਸਐਚਓ ਨੂੰ ਮਹਿਤਪੁਰ ਵਿਖੇ ਦੁਬਾਰਾ ਡਿਊਟੀ ਉੱਤੇ ਲਾਉਣਾ ਚਾਹੀਦਾ ਹੈ।