ਬੈਂਗਲੁਰੂ— ਕਰਨਾਟਕ ਦੇ ਨਵੇਂ ਸੀ. ਐੈੱਮ. ਬਣੇ ਯੇਦੀਯੁਰੱਪਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਿਸ਼ਵਾਸ਼ ਵੋਟਿੰਗ ਤੋਂ ਪਹਿਲਾਂ ਹੀ ਹਾਰ ਗਈ। ਯੇਦੀਯੁਰੱਪਾ ਨੇ ਇਕ ਭਾਸ਼ਣ ਦੇਣ ਤੋਂ ਬਾਅਦ ਵਿਸ਼ਵਾਸ਼ ਪ੍ਰਸਤਾਵ ‘ਤੇ ਵੋਟਿੰਗ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਹੈ। ਆਪਣੇ ਭਾਸ਼ਣ ‘ਚ ਯੇਦੀਯੁਰੱਪਾ ਨੇ ਪੀ.ਐੈੱਮ. ਮੋਦੀ ਦਾ ਸ਼ੁੱਕਰੀਆਂ ਅਦਾ ਕੀਤਾ, ਸ਼ਾਇਦ ਪਹਿਲੀ ਵਾਰ ਕਿਸੇ ਪੀ. ਐੈੱਮ. ਨੇ ਸੀ. ਐੈੱਮ. ਉਮੀਦਵਾਰ ਤੈਅ ਕੀਤਾ। ਦੱਸਣਾ ਚਾਹੁੰਦੇ ਹਾਂ ਕਿ 15 ਮਈ ਨੂੰ ਗਿਣਤੀ ਅਤੇ ਨਤੀਜੇ ਤੋਂ ਬਾਅਦ ਤੋਂ ਹੀ ਕਰਨਾਟਕ ਦੀ ਸਿਆਸੀ ਗਰਮੀ ਨੇ ਦੇਸ਼ ਦਾ ਮਾਹੋਲ ਗਰਮ ਕਰ ਦਿੱਤਾ ਸੀ। ਯੇਦੀਯੁਰੱਪਾ ਦੇ ਅਸਤੀਫਾ ਦੇਣ ਤੋਂ ਬਾਅਦ ਹੁਣ ਕਾਂਗਰਸ-ਜੇ.ਡੀ.ਐੈੱਸ. ਦੇ ਪੋਸਟ ਪੋਲ ਅਲਾਉਂਸ ਲਈ ਰਸਤਾ ਸਾਫ ਹੋ ਗਿਆ ਹੈ। ਜੇ. ਡੀ. ਐੈੱਸ. ਦੇ ਕੁਮਾਰ ਸਵਾਮੀ ਕਰਨਾਟਕ ਦੇ ਅਗਲੇ ਸੀ.ਐੈੱਮ. ਬਣਨ ਦੀ ਰਾਹ ‘ਤੇ ਵਧ ਚੁੱਕੇ ਹਨ। ਦੱਸਣਾ ਚਾਹੁੰਦੇ ਹਾਂ ਕਿ ਯੇਦੀਯੁਰੱਪਾ ਨੇ ਇਸ ਮੌਕੇ ‘ਤੇ ਇਕ ਲੰਬਾ ਭਾਵੁਕ ਭਾਸ਼ਣ ਦਿੱਤਾ ਅਤੇ ਅਸਤੀਫਾ ਦੇ ਦਿੱਤਾ।
ਯੇਦੀਯੁਰੱਪਾ ਦੇ ਭਾਸ਼ਣ ਦੀਆਂ ਵੱਡੀਆਂ ਗੱਲਾਂ
– ਪੀ.ਐੈੱਮ. ਅਤੇ ਅਮਿਤ ਸ਼ਾਹ ਨੇ ਮੈਨੂੰ ਸੀ.ਐੈੱਮ. ਉਮੀਦਵਾਰ ਬਣਾਇਆ।
– ਅਜਿਹਾ ਸ਼ਾਇਦ ਪਹਿਲੀ ਵਾਰ ਹੋਇਆ, ਜਦੋਂ ਕਿਸੇ ਪੀ. ਐੈੱਮ. ਨੇ ਸੀ.ਐੈੱਮ. ਉਮੀਦਵਾਰ ਦੀ ਘੋਸ਼ਣਾ ਕੀਤੀ।
– ਪੀ. ਐੈੱਮ. ਮੋਦੀ ਨੇ ਕਰਨਾਟਕ ਦੀ ਕਾਫੀ ਮਦਦ ਕੀਤੀ।
– ਅੱਜ ਸਾਡੀ ਅਗਨੀਪ੍ਰੀਖਿਆ ਹੈ।
– ਮੈਂ ਕਿਸਾਨਾਂ ਲਈ ਲੜਾਈ ਲੜਦਾ ਰਹਾਂਗਾਂ।
– ਜ਼ਿੰਦਗੀ ਭਰ ਜੰਗ ਲੜਦਾ ਰਹਾਂਗਾ।
– ਇਮਾਨਦਾਰ ਨੇਤਾਵਾਂ ਦੀ ਜ਼ਰੂਰਤ।
– ਸੂਬੇ ‘ਚ ਜਾਵਾਂਗਾ ਅਤੇ ਜਿੱਤ ਕੇ ਆਉਂਗਾ।
– ਅਗਲੇ ਸਾਲ ਲੋਕਸਭਾ ਦੀਆਂ 28 ‘ਚ ਤੋਂ 28 ਸੀਟਾਂ ਜਿੱਤਾਂਗੇ।