ਵਾਸ਼ਿੰਗਟਨ— ਅਮਰੀਕੀ ਕਾਂਗਰਸ ਲਈ ਨਵੰਬਰ ਵਿਚ ਹੋਣ ਵਾਲੀਆਂ ਮੱਧ ਮਿਆਦ ਚੋਣਾਂ ਵਿਚ 80 ਤੋਂ ਵਧ ਭਾਰਤੀ ਅਮਰੀਕੀ ਉਮੀਦਵਾਰ ਮੈਦਾਨ ਵਿਚ ਹਨ। ਉਨ੍ਹਾਂ ਵਿਚੋਂ ਜ਼ਿਆਦਾਤਰ ਡੈਮੋਕ੍ਰੇਟਿਕ ਪਾਰਟੀ ਦੀ ਟਿਕਟ ‘ਤੇ ਕਿਸਮਤ ਅਜ਼ਮਾ ਰਹੇ ਹਨ। ਇਹ ਜਾਣਕਾਰੀ ਵ੍ਹਾਈਟ ਹਾਊਸ ਦੇ ਇਕ ਸਾਬਕਾ ਅਧਿਕਾਰੀ ਨੇ ਦਿੱਤੀ ਹੈ। ਏਸ਼ੀਆਈ ਅਮਰੀਕੀ ਅਤੇ ਪ੍ਰਸ਼ਾਂਤ ਖੇਤਰ ਦੇ 220 ਤੋਂ ਜ਼ਿਆਦਾ ਉਮੀਦਵਾਰ 30 ਤੋਂ ਵਧ ਰਾਜਾਂ ਵਿਚ ਹੋਣ ਵਾਲੀਆਂ ਚੋਣਾਂ ਵਿਚ ਆਪਣੀ ਕਿਸਮਤ ਅਜ਼ਮਾਉਣਗੇ।
ਇਹ ਚੋਣਾਂ ਅਮਰੀਕੀ ਪ੍ਰਤੀਨਿਧੀ ਸਭਾ ਦੀਆਂ ਸਾਰੀਆਂ 435 ਸੀਟਾਂ ‘ਤੇ ਅਤੇ ਸੈਨੇਟ ਦੀ 100 ਵਿਚੋਂ 35 ਸੀਟਾਂ ‘ਤੇ ਹੋਣਗੀਆਂ। ਜ਼ਿਆਦਾਤਰ ਉਮੀਦਵਾਰ ਡੈਮੋਕ੍ਰੇਟਿਕ ਪਾਰਟੀ ਦੀ ਟਿਕਟ ‘ਤੇ ਚੋਣਾਂ ਲੜ ਰਹੇ ਹਨ। ਵ੍ਹਾਈਟ ਹਾਊਸ ਦੇ ਇਕ ਸਾਬਕਾ ਅਧਿਕਾਰੀ ਗੌਤਮ ਰਾਘਵਨ ਨੇ ਦੱਸਿਆ ਕਿ 80 ਤੋਂ ਵਧ ਭਾਰਤੀ ਇਸ ਸਾਲ ਚੁਣਾਵੀ ਮੈਦਾਨ ਵਿਚ ਹਨ। ਰਾਘਵਨ ਫਿਲਹਾਲ ਹਾਲ ਵਿਚ ਸਥਾਪਤ ਕੀਤੇ ਗਏ ਇੰਡੀਅਨ-ਅਮਰੀਕਨ ਇਮਪੈਕਟ ਫੰਡ ਦੀ ਅਗਵਾਈ ਕਰ ਰਹੇ ਹਨ। ਇਨ੍ਹਾਂ ਭਾਰਤੀ ਅਮਰੀਕੀ ਉਮੀਦਵਾਰਾਂ ਵਿਚ ਕੈਲੀਫੋਰਨੀਆ ਤੋਂ ਅਮੀ ਰਾਓ ਅਤੇ ਰੋਅ ਖੰਨਾ, ਇਲਿਨੋਈਸ ਤੋਂ ਰਾਜਾ ਕ੍ਰਿਸ਼ਣਮੂਰਤੀ ਅਤੇ ਵਾਸ਼ਿੰਗਟਨ ਤੋਂ ਪ੍ਰਮਿਲਾ ਜੈਪਾਲ ਸ਼ਾਮਲ ਹਨ, ਜੋ ਕਾਂਗਰਸ ਵਿਚ ਮੁੜ ਤੋਂ ਚੁਣੇ ਜਾਣ ਦੀ ਕੋਸ਼ਿਸ਼ ਕਰਨਗੇ।