ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਪਟੀਸ਼ਨ ‘ਤੇ ਵਿਦੇਸ਼ੀ ਕਰੰਸੀ ਰੈਗੁਲੇਸ਼ਨ ਐਕਟ (ਫੇਰਾ) ਦੇ ਉਲੰਘਣ ਮਾਮਲੇ ‘ਚ ਭਗੌੜਾ ਕਰਾਰ ਦਿੱਤੇ ਜਾ ਚੁੱਕੇ ਕਾਰੋਬਾਰੀ ਵਿਜੇ ਮਾਲਿਆ ਦੀ ਸੰਪਤੀ ਕੁਰਕ ਕਰਨ ਦੇ ਨਵੇਂ ਆਦੇਸ਼ ਜਾਰੀ ਕੀਤੇ। ਮੁੱਖ ਮੈਟਰੋਪਾਲਿਟਨ ਮੈਜਿਸਟ੍ਰੇਟ ਦੀਪਕ ਸ਼ੇਹਰਾਵਤ ਨੇ ਵਿਸ਼ੇਸ਼ ਲੋਕ ਵਕੀਲ ਐੱਨ.ਕੇ. ਮਾਟਾ ਵੱਲੋਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਮਾਲਿਆ ਖਿਲਾਫ ਸੰਪਤੀ ਕੁਰਕ ਕਰਨ ਦੇ ਨਵੇਂ ਆਦੇਸ਼ ਤੇ ਮਾਮਲੇ ਦੀ ਅਗਲੀ ਸੁਣਵਾਈ 5 ਜੁਲਾਈ ਤਕ ਲਈ ਟਾਲ ਦਿੱਤੀ ਗਈ ਹੈ।
ਈ.ਡੀ. ਨੇ ਮਾਲਿਆ ਖਿਲਾਫ ਲੰਡਨ ਤੇ ਕੁਝ ਯੂਰੋਪੀ ਦੇਸ਼ਾਂ ‘ਚ ਸਾਲ 1996, 1997 ਤੇ 1998 ‘ਚ ਹੋਏ ਫਾਰਮੁਲਾ ਵਨ ਵਰਲਡ ਚੈਂਪੀਅਨਸ਼ਿਪ ਦੌਰਾਨ ਬ੍ਰਿਟੇਨ ਦੀ ਕੰਪਨੀ ਨੂੰ ਕਿੰਗਫਿਸ਼ਰ ਦਾ ਲੋਗੋ ਪ੍ਰਦਰਸ਼ਿਤ ਕਰਨ ਲਈ ਕਥਿਤ ਤੌਰ ‘ਤੇ 2 ਲੱਖ ਡਾਲਰ ਭੁਗਤਾਨ ਕਰਨ ਦੇ ਸੰਬੰਧ ‘ਚ ਸੰਮਨ ਜਾਰੀ ਕੀਤੇ ਸਨ। ਬਚਾਅ ਪੱਖ ਵੱਲੋਂ ਇਹ ਦਲੀਲ ਦਿੱਤੀ ਗਈ ਕਿ ਫੇਰਾ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਭਾਰਤੀ ਰਿਜ਼ਰਵ ਬੈਂਕ ਦੇ ਪੂਰਵ ਪ੍ਰਵਾਨਗੀ ਦੇ ਬਗੈਰ ਪੈਸੇ ਦਾ ਕਥਿਤ ਤੌਰ ‘ਤੇ ਭੂਗਤਾਨ ਕੀਤਾ ਗਿਆ ਸੀ।