ਨਵੀਂ ਦਿੱਲੀ— ਬੀਤੇ 10 ਸਾਲਾਂ ਤੋਂ ਚੱਲੀ ਭੁੱਖ-ਹੜਤਾਲ ਮੇਰੀ ਤਪੱਸਿਆ ਨਹੀਂ ਸੀ, ਇਹ ਤਾਂ ਦੇਸ਼ ਦੇ ਹਰ ਕੌਨੇ ਤੋਂ ਲੋਕਾਂ ਵੱਲੋਂ ਦਿੱਤਾ ਗਿਆ ਸਾਥ ਸੀ। ਇਹੀ ਕਾਰਨ ਹੈ ਕਿ ਵਿਦੇਸ਼ ਤੋਂ ਆਉਣ ਤੋਂ ਬਾਅਦ ਪੀ.ਐੱਮ. ਨਰਿੰਦਰ ਮੋਦੀ ਨੂੰ ਕੈਬਨਿਟ ਦੀ ਜ਼ਰੂਰੀ ਬੈਠਕ ਬੁਲਾਉਣੀ ਪਈ। ਆਰਡੀਨੈਂਸ ਲਿਆਉਣਾ ਪਿਆ। ਰਾਸ਼ਟਰਪਤੀ ਨੇ ਵੀ ਉਸ ‘ਤੇ ਆਪਣੀ ਮੋਹਰ ਲਗਾ ਦਿੱਤੀ ਪਰ ਲੜਾਈ ਤਾਂ ਅਜੇ ਸ਼ੁਰੂ ਹੋਈ ਹੈ। ਇਹ ਕਹਿਣਾ ਹੈ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦਾ। ਇਕ ਨਿਊਜ਼ ਚੈਨਲ ਨਾਲ ਗੱਲਬਾਤ ‘ਚ ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਦੇਸ਼ ਦੀ ਆਖਰੀ ਲੜਕੀ ਤੱਕ ਬਲਾਤਕਾਰੀਆਂ ਤੋਂ ਸੁਰੱਖਿਅਤ ਨਹੀਂ ਹੋ ਜਾਂਦੀ, ਸਾਡੀ ਲੜਾਈ ਜਾਰੀ ਰਹੇਗੀ। ਪਾਕਸੋ ਐਕਟ ‘ਚ ਸੁਧਾਰ ਤੋਂ ਕੀ ਸਵਾਤੀ ਸੰਤੁਸ਼ਟ ਹੈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ ਸਰਕਾਰ ਨੇ ਕਿਹਾ ਹੈ ਜੇਕਰ ਉਸ ਦੇ ਅਨੁਸਾਰ ਤਿੰਨ ਮਹੀਨਿਆਂ ‘ਚ ਫਾਸਟ ਟਰੈਕ ਕੋਰਟ ਅਤੇ ਪੁਲਸ ਕਰਮਚਾਰੀਆਂ ਦੀ ਗਿਣਤੀ ਨਹੀਂ ਵਧਾਈ ਗਈ ਤਾਂ ਮੈਂ ਇਕ ਵਾਰ ਫਿਰ ਤੋਂ ਅੰਦੋਲਨ ਕਰਾਂਗੀ ਅਤੇ ਇਹ ਅੰਦੋਲਨ ਦੇਸ਼ ਭਰ ‘ਚ ਚਲਾਇਆ ਜਾਵੇਗਾ ਪਰ ਕਾਨੂੰਨ ‘ਚ ਤਬਦੀਲੀ ਦੇ ਨਾਲ-ਨਾਲ ਲੋਕਾਂ ਨੂੰ ਆਪਣੀ ਮਾਨਸਿਕਤਾ ‘ਚ ਵੀ ਤਬਦੀਲੀ ਲਿਆਉਣੀ ਹੋਵੇਗੀ।
ਦੇਸ਼ ‘ਚ ਫਾਂਸੀ ਦੀ ਸਜ਼ਾ ਪਾਏ 28 ਲੋਕਾਂ ਦੀ ਦਯਾ ਪਟੀਸ਼ਨ ਖਾਰਜ ਕੀਤੀ ਗਈ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਫਾਂਸੀ ਨਹੀਂ ਦਿੱਤੀ ਗਈ ਹੈ? ਇਸ ‘ਤੇ ਸਵਾਤੀ ਨੇ ਕਿਹਾ ਕਿ ਸਾਡੀਆਂ ਸਾਰੀਆਂ ਪ੍ਰਮੁੱਖ ਮੰਗਾਂ ਮੰਨੀਆਂ ਗਈਆਂ ਹਨ। ਭੁੱਖ-ਹੜਤਾਲ ਖਤਮ ਹੋਈ ਹੈ ਪਰ ਸੰਘਰਸ਼ ਜਾਰੀ ਰਹੇਗਾ। ਇਕ-ਇਕ ਕਰ ਕੇ ਜਿੱਤ ਹਾਸਲ ਕਰਨੀ ਹੋਵੇਗੀ। ਕਠੂਆ ਵਰਗਾ ਕੇਸ ਹਰਿਆਣਾ ‘ਚ ਵੀ ਹੋਇਆ ਹੈ। ਬਹੁਤ ਹੀ ਸ਼ਰਮਨਾਕ ਹੈ। ਉੱਪਰੋਂ ਹੇਠਾਂ ਤੱਕ ਸਿਸਟਮ ਸੁਧਾਰਨਾ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਤੁਹਾਡੀ ਭੁੱਖ-ਹਜ਼ਤਾਲ ਰਾਜਨੀਤੀ ਲਈ ਹੋਈ? ਇਸ ਬਾਰੇ ਸਵਾਤੀ ਦਾ ਕਹਿਣਾ ਹੈ ਕਿ 10 ਦਿਨ ਭੁੱਖੇ ਰਹਿਣਾ ਮੁਸ਼ਕਲ ਹੈ, ਮੈਂ ਕੋਈ ਰਾਜਨੀਤੀ ਨਹੀਂ ਕਰ ਰਹੀ ਸੀ। ਮੈਂ ਆਮ ਲੜਕੀ ਹਾਂ। ਮੈਂ ਨਿਰਭਿਆ ਅਤੇ ਬੱਚੀਆਂ ਦੀ ਚੀਕ ਨਹੀਂ ਸੁਣ ਸਕਦੀ। ਪਾਕਸੋ ਐਕਟ ‘ਚ ਸੋਧ ਹੋਣ ਦਾ ਮੈਨੂੰ ਕੋਈ ਕ੍ਰੇਡਿਟ ਨਹੀਂ ਚਾਹੀਦਾ।”