ਦਹੀਂ ਵੜਾ ਸਾਰਿਆਂ ਨੂੰ ਹੀ ਬਹੁਤ ਪਸੰਦ ਹੁੰਦਾ ਹੈ ਅਤੇ ਘਰ ‘ਚ ਵੀ ਅਕਸਰ ਬਣਾਇਆ ਜਾਂਦਾ ਹੈ। ਜੇ ਕਦੇ ਇੰਝ ਹੋਵੇ ਕਿ ਦਹੀਂ ਘੱਟ ਪੈ ਜਾਵੇ ਅਤੇ ਭਿਓਂਏ ਹੋਏ ਵੜੇ ਬਚ ਜਾਣ ਤਾਂ ਇਸ ਨੂੰ ਸੁੱਟੋ ਨਾ ਇਸ ਦੇ ਪਰੋਂਠੇ ਬਣਾ ਦਿਓ। ਤੁਸੀਂ ਕਾਫ਼ੀ ਤਰ੍ਹਾਂ ਦੇ ਪਰੋਂਠੇ ਖਾਦੇ ਹੋਣਗੇ ਅੱਜ ਅਸੀਂ ਤੁਹਾਨੂੰ ਨਵੇਂ ਤਰੀਕੇ ਦੇ ਪਰੋਂਠੇ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਗੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
– 5 ਵੜੇ ਪਾਣੀ ‘ਚ ਭਿਓਂਏ ਹੋਏ
– 4 ਵੱਡੇ ਕੱਪ ਆਟਾ
– 1 ਛੋਟਾ ਚਮਚ ਲਾਲ ਮਿਰਚ
– ਅੱਧਾ ਛੋਟਾ ਚਮਚ ਬਾਰੀਕ ਕੱਟੀ ਹਰੀ ਮਿਰਚ
– 1 ਛੋਟਾ ਚਮਚ ਗਰਮ ਮਸਾਲਾ
– ਨਮਕ ਸੁਆਦ ਮੁਤਾਬਕ
– ਪਾਣੀ ਜ਼ਰੂਰਤ ਮੁਤਾਬਕ
– ਤੇਲ ਪਰੋਂਠੇ ਤੇ ਲਗਾਉਣ ਲਈ
– 1 ਛੋਟਾ ਚਮਚ ਚਾਟ ਮਸਾਲਾ
ਬਣਾਉਣ ਦੀ ਵਿਧੀ ਬਾਰੇ
– ਦਹੀ ਵੜਾ ਪਰੋਂਠਾ ਬਣਾਉਣ ਲਈ ਸਭ ਤੋਂ ਪਹਿਲਾਂ ਭਿਓਂਏ ਹੋਏ ਵੜਿਆਂ ਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲਓ।
– ਲਾਲ ਮਿਰਚ ਪਾਊਡਰ ,ਹਰੀ ਮਿਰਚ, ਗਰਮ ਮਸਾਲਾ, ਧਨਿਆ ਪੱਤੀ, ਚਾਟ ਮਸਾਲਾ ਅਤੇ ਨਮਕ ਵੜੇ ‘ਚ ਮਿਲਾਓ।
– ਹੁਣ ਤਿਆਰ ਮਿਸ਼ਰਨ ‘ਚ ਆਟਾ ਅਤੇ ਪਾਣੀ ਪਾ ਕੇ ਗੁੰਨ ਲਓ।
– ਗੁੰਨੇ ਹੋਏ ਆਟੇ ਦੇ ਪੇੜੇ ਕਰ ਲਓ ਅਤੇ ਇਨ੍ਹਾਂ ਦੇ ਪਰੋਂਠੇ ਵੇਲ ਲਓ।
– ਘੱਟ ਗੈਸ ‘ਤੇ ਤੇਲ ਗਰਮ ਕਰਨ ਲਈ ਰੱਖੋ।
– ਤਵੇ ਦੇ ਗਰਮ ਹੁੰਦੇ ਹੀ ਇਸ ‘ਤੇ ਥੋੜ੍ਹਾ ਤੇਲ ਪਾਓ ਅਤੇ ਇਸ ‘ਤੇ ਪਰੋਂਠਾ ਰੱਖ ਦਿਓ।
– ਜਦੋਂ ਪਰੋਂਠਾ ਇੱਕ ਪਾਸੇ ਤੋਂ ਪਕ ਜਾਵੇ ਤਾਂ ਇਸ ਨੂੰ ਪਲਟੋ ਅਤੇ ਤੇਲ ਲਗਾ ਕੇ ਦੂਜੀ ਸਾਈਡ ਵੀ ਸੇਕ ਲਓ।
– ਇਸੇ ਤਰ੍ਹਾਂ ਬਾਕੀ ਦੇ ਸਾਰੇ ਪਰੋਂਠੇ ਵੀ ਸੇਕ ਲਓ।
– ਦਹੀਂ ਵੜਾ ਪਰੋਂਠਾ ਤਿਆਰ ਹੈ, ਇਸ ਨੂੰ ਦਹੀ, ਆਚਾਰ ਜਾਂ ਆਪਣੀ ਪਸੰਦ ਦੀ ਚਟਨੀ ਦਾ ਨਾਲ ਸਰਵ ਕਰੋ।