ਨਵੀਂ ਦਿੱਲੀ — ਮੁੰਬਈ ‘ਤੇ ਅੱਤਵਾਦੀ ਹਮਲੇ ਦੇ ਮੁੱਖ ਸਾਜ਼ਿਸ਼ਕਰਤਾ ਅਤੇ ਜਮਾਤ ਉਦ ਦਾਅਵਾ ਦੇ ਪ੍ਰਮੁੱਖ ਹਾਫਿਜ ਸਈਦ ਨੂੰ ਨਜ਼ਰਬੰਦ ਕੀਤੇ ਜਾਣ ਦੀਆਂ ਖਬਰਾਂ ‘ਤੇ ਚੌਕਸੀ ਦੀ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ ਗ੍ਰਹਿ ਰਾਜ ਮੰਤਰੀ ਕਿਰਣ ਰਿਜਿਜੂ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਨੇ ਇਹ ਕਦਮ ਦਬਾਅ ‘ਚ ਆ ਕੇ ਚੁੱਕਿਆ ਹੈ ਅਤੇ ਅਜਿਹਾ ਪਹਿਲਾ ਹੀ ਕਰਨਾ ਚਾਹੀਦਾ ਸੀ। ਰਿਜਿਜੂ ਨੇ ਸੰਸਦ ਭਵਨ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅੱਤਵਾਦ ਦੇ ਮੁੱਦੇ ‘ਤੇ ਪੂਰੀ ਦੁਨੀਆ ਵੱਲੋਂ ਪਾਕਿਸਤਾਨ ‘ਤੇ ਦਬਾਅ ਪਾਇਆ ਜਾ ਰਿਹਾ ਹੈ। ਗ੍ਰਹਿ ਰਾਜ ਮੰਤਰੀ ਨੇ ਕਿਹਾ ਕਿ ਨਾ ਕੇਵਲ ਭਾਰਤ ਅਤੇ ਅਮਰੀਕਾ ਬਲਕਿ ਸਾਰੇ ਦੇਸ਼ ਸਮਝਦੇ ਹਨ ਕਿ ਪਾਕਿਸਤਾਨ ਅੱਤਵਾਦ ਨੂੰ ਪਨਾਹ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਹਾਫਿਜ ਸਈਦ ਸਮੇਤ ਹੋਰਨਾਂ ਨੂੰ ਨਜ਼ਰਬੰਦ ਕੀਤੇ ਜਾਣ ਦੀ ਖਬਰ ਦੀ ਜਾਣਕਾਰੀ ਮਿਲੀ ਹੈ। ਇਹ ਕਦਮ ਦਬਾਅ ‘ਚ ਚੁੱਕਿਆ ਗਿਆ ਹੈ ਅਤੇ ਇਹ ਕੰਮ ਪਹਿਲਾ ਹੀ ਹੋਣਾ ਚਾਹੀਦਾ ਸੀ। ਜ਼ਿਕਰਯੋਗ ਹੈ ਕਿ ਮੁੰਬਈ ਹਮਲੇ ਦਾ ਮਾਸਟਰਮਾਈਂਡ ਅਤੇ ਜਮਾਤ ਉਦ ਦਾਵਾ ਦੇ ਸਰਗਨਾ ਹਾਫਿਜ ਸਈਦ ਅਤੇ 4 ਹੋਰਨਾਂ ਲੋਕਾਂ ਨੂੰ ਬੀਤੀ ਰਾਤ ਲਾਹੌਰ ‘ਚ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਨਜ਼ਰਬੰਦ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਸਈਦ ਦੀ ਨਜ਼ਰਬੰਦੀ ਦਾ ਆਦੇਸ਼ ਜਾਰੀ ਕੀਤਾ ਸੀ। ਲਾਹੌਰ ਪੁਲਸ ਨੇ ਚੌਬੁਰਜੀ ਸਥਿਤ ਜਮਾਤ ਉਦ ਦਾਵਾ ਦੇ ਮੁੱਖ ਦਫਤਰ ਪਹੁੰਚ ਕੇ ਇਸ ਆਦੇਸ਼ ਨੂੰ ਜਾਰੀ ਕੀਤਾ ਸੀ।

LEAVE A REPLY