ਅੰਮ੍ਰਿਤਸਰ  : ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੇ ਅੱਜ ਅੰਮ੍ਰਿਤਸਰ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਦੇਸ਼ ‘ਤੇ ਕੋਈ ਸੰਕਟ ਆਇਆ ਹੈ ਤਾਂ ਪੰਜਾਬ ਹੀ ਅੱਗੇ ਆਇਆ| ਉਹ ਭਾਵੇਂ ਅਨਾਜ ਦਾ ਸੰਕਟ ਹੋਵੇ ਜਾਂ ਸਰਹੱਦ ਦੀ ਸੁਰੱਖਿਆ ਦਾ ਸੰਕਟ ਹੋਵੇ| ਉਨ੍ਹਾਂ ਕਿਹਾ ਕਿ ਪੰਜਾਬ ਨੇ ਜਵਾਨ ਵੀ ਦਿੱਤੇ ਤੇ ਕਿਸਾਨ ਵੀ|
ਰੈਲੀ ਵਿਚ ਅਮਿਤ ਸ਼ਾਹ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸ਼ਲਾਘਾ ਕਰਦਿਆਂ ਕਿਹਾ ਕਿ ਬਾਦਲ ਸਾਹਿਬ ਦਾ ਅਜਿਹਾ ਵਿਅਕਤੀਤਵ ਹੈ ਜਿਸ ਨੇ ਪੂਰੇ ਦੇਸ਼ ਦੇ ਅੰਦਰ ਪੰਜਾਬ ਨੂੰ ਪ੍ਰਸਿੱਧ ਕੀਤਾ ਹੈ|
ਦੂਸਰੇ ਪਾਸੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦਾ ਇਹ ਕਪਤਾਨ (ਅਮਰਿੰਦਰ ਸਿੰਘ) ਕਿਸ ਪ੍ਰਕਾਰ ਦਾ ਕਪਤਾਨ ਹੈ, ਜਿਸ ਨੂੰ ਰਾਹੁਲ ਬਾਬਾ ਦੇ ਆਰਡਰ ਮੰਨਣੇ ਪੈਂਦੇ ਹਨ| ਇਸ ਤੋਂ ਇਲਾਵਾ ਸ੍ਰੀ ਅਮਿਤ ਸ਼ਾਹ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਦਿੱਲੀ ਵਿਚ ਨਹੀਂ ਦਿਖਾਈ ਦਿੰਦਾ| ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨਾ ਹੈ ਅਤੇ ਗੋਆ ਦਾ ਵੀ ਮੁੱਖ ਮੰਤਰੀ ਬਣਨਾ ਹੈ|

LEAVE A REPLY