6ਤੇਲੰਗਾਨਾ : ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੀਡਰਸ਼ਿਪ ਦੀ ਭੂਮਿਕਾ ਨਿਭਾਉਂਦੇ ਹੋਏ ਸੂਬੇ ਨੂੰ ‘ਕੈਸ਼ਲੈੱਸ’ ਬਣਾਉਣ ਦੀ ਦਿਸ਼ਾ ‘ਚ ਕੋਸ਼ਿਸ਼ ਕਰ ਰਹੀ ਹੈ। ਸਿੱਧੀਪੇਟ ਜ਼ਿਲੇ ਦੇ ਯੇਰਾਵੇਲੀ ਪਿੰਡ ‘ਚ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕੇ.ਸੀ.ਆਰ. ਨੇ ਕਿਹਾ, ਤੇਲੰਗਾਨਾ ਜਲਦੀ ਪੂਰੇ ਰੂਪ ਨਾਲ ਕੈਸ਼ਲੈੱਸ ਰਾਹੀ ਲੈਣ-ਦੇਣ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਜਾਏਗਾ ਅਤੇ ਸਰਕਾਰ ਇਸ ਲਈ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਹੈ। ਸ਼ੁਕਰਵਾਰ ਸਵੇਰ ਨੂੰ ਉਨ੍ਹਾਂ ਨੇ ਨਰਸੰਨਾਪੇਟ ਅਤੇ ਯੇਰਾਰਾਵੇਲੀ ਪਿੰਡਾਂ ‘ਚ 2 ਕਮਰਿਆਂ ਵਾਲੇ 600 ਘਰਾਂ ਦੇ ਨਿਰਮਾਣ ਦੀ ਸਰਕਾਰ ਦੀ ਪ੍ਰਮੁੱਖ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ‘ਤੇ ਰਾਓ ਨੇ ਕੁਝ ਵਪਾਰਕ ਅਦਾਰਿਆਂ ਅਤੇ ਕਾਰੋਬਾਰੀਆਂ ਨੂੰ ਸਵਾਈਪ ਮਸ਼ੀਨਾਂ ਵੀ ਜਾਰੀ ਕੀਤੀਆਂ। ਇਸ ਦੌਰਾਨ ਹੈਦਰਾਬਾਦ ਤੋਂ ਮਿਲੀ ਖਬਰ ਮੁਤਾਬਕ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਕੋਲ ਕੁਲ 5,303 ਕਿਲੋਮੀਟਰ ਦੇ ਰਾਸ਼ਟਰੀ ਰਾਜ ਮਾਰਗ ਦਾ ਜਾਲ ਹੋਵੇਗਾ। ਸੂਬਾ ਵਿਧਾਨ ਸਭਾ ‘ਚ ‘ਸੂਬੇ ‘ਚ ਰਾਸ਼ਟਰੀ ਰਾਜ ਮਾਰਗ’ ਸੜਕ ਅਤੇ ਭਵਨ ‘ਤੇ ਇਕ ਛੋਟੀ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਕੇ.ਸੀ.ਆਰ. ਨੇ ਕਿਹਾ ਕਿ ਵੰਡ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਦਾ ਹਿੱਸਾ ਰਹਿਣ ਦੌਰਾਨ ਪਿਛਲੀਆਂ ਸਰਕਾਰਾਂ ਨੇ ਸੂਬੇ ਨੂੰ ‘ਨਜ਼ਰਅੰਦਾਜ’ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਤੇਲੰਗਾਨਾ ਲਈ ਕੁਲ 2,776 ਕਿਲੋਮੀਟਰ ਲੰਬੇ ਨਵੇਂ ਰਾਸ਼ਟਰੀ ਰਾਜ ਮਾਰਗ ਨੂੰ ਮੰਜੂਰੀ ਦਿੱਤੀ ਹੈ ਜਦਕਿ ਬੀਤੇ 70 ਸਾਲ (1947 ਤੋਂ 2014) ਦੌਰਾਨ ਸਿਰਫ 2,527 ਕਿਲੋਮੀਟਰ ਰਾਜ ਮਾਰਗ ਦਾ ਹੀ ਨਿਰਮਾਣ ਹੋਇਆ ਸੀ।

LEAVE A REPLY