sports-news-300x150ਨਵੀਂ ਦਿੱਲੀਂ ਸਾਊਥ ਅਫ਼ਰੀਕਾ ਦੇ ਸਟਾਰ ਬੱਲੇਬਾਜ਼ ਏ.ਬੀ. ਡਿਵਿਲੀਅਰਸ ਨੇ ਟੀਮ ਦੇ ਹਿੱਤ ਦੇ ਲਈ ਸਭ ਤੋਂ ਵੱਡਾ ਕਦਮ ਉਠਾਇਆ ਹੈ। ਉਨ੍ਹਾਂ ਟੈਸਟ ਕਪਤਾਨੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਏ.ਬੀ. ਪੂਰੀ ਤਰ੍ਹਾਂ ਫ਼ਿਟ ਨਹੀਂ ਹੈ ਅਤੇ ਇਸੇ ਵਜ੍ਹਾ ਨਾਲ ਉਨ੍ਹਾਂ ਨੂੰ ਟੀਮ ‘ਚ ਜਗ੍ਹਾ ਨਹੀਂ ਦਿੱਤੀ ਗਈ ਹੈ। ਇਸ ਤੋਂ ਬਾਅਦ ਫ਼ਾਫ਼ ਡੂ ਪਲੇਸਿਸ ਨੂੰ ਸਾਊਥ ਅਫ਼ਰੀਕੀ ਟੀਮ ਦਾ ਟੈਸਟ ਕਪਤਾਨ ਨਿਯੁਕਤ ਕੀਤਾ ਗਿਆ ਹੈ। ਡੁ ਪਲੇਸਿਸ ਦੀ ਕਪਤਾਨੀ ‘ਚ ਹੀ ਸਾਊਥ ਅਫ਼ਰੀਕਾ ਨੇ ਆਸਟ੍ਰੇਲੀਆ ਦੇ ਖਿਲਾਫ਼ ਟੈਸਟ ਸੀਰੀਜ਼ ਜਿੱਤੀ ਸੀ।
ਉਨ੍ਹਾਂ ਨੇ ਇੰਗਲੈਂਡ ਦੇ ਖਿਲਾਫ਼ 2 ਟੈਸਟ ਮੈਚਾਂ ‘ਚ ਟੀਮ ਦੀ ਕਪਤਾਨੀ ਕੀਤੀ। ਡਿਵਿਲੀਅਰਸ ਨੇ ਸੋਮਵਾਰ  ਨੂੰ ਕਿਹਾ ਕਿ ਮੇਰੇ ਜਾਂ ਕਿਸੇ ਵੀ ਵਿਅਕਤੀ ਤੋਂ ਉਪਰ ਹੈ ਟੀਮ ਦਾ ਹਿੱਤ। ਟੈਸਟ ਟੀਮ ਦੀ ਕਪਤਾਨੀ ਮੇਰੇ ਲਈ ਸਨਮਾਨ ਦੀ ਗੱਲ ਰਹੀ। ਮੈਂ ਦੋ ਸੀਰੀਜ਼ ਤੋਂ ਬਾਹਰ ਰਿਹਾ ਅਤੇ ਸ਼੍ਰੀਲੰਕਾ ਦੇ ਖਿਲਾਫ਼ ਆਗਾਮੀ ਸੀਰੀਜ਼ ਨੂੰ ਲੈ ਕੇ ਵੀ ਸ਼ੱਕ ਬਣਿਆ ਹੋਇਆ ਹੈ। ਆਸਟ੍ਰੇਲੀਆ ‘ਚ ਟੀਮ ਦੇ ਚੰਗੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਇਹ ਸਾਫ਼ ਹੈ ਕਿ ਡੁ ਪਲੇਸਿਸ ਨੂੰ ਟੀਮ ਦਾ ਸਥਾਈ ਕਪਤਾਨ ਬਣਾ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਮੈਂ ਡੁਪਲੇਸਿਸ ਨੂੰ ਲਗਭਗ 20 ਸਾਲਾਂ ਤੋਂ ਜਾਣਦਾ ਹਾਂ। ਅਸੀਂ ਸਕੂਲ ‘ਚ ਵੀ ਇੱਕਠੇ ਖੇਡੇ। ਉਨ੍ਹਾਂ ਨੂੰ ਮੇਰਾ ਸਮਰਥਨ ਹੈ। ਸੀ.ਐੱਸ.ਏ. ਚੀਫ਼ ਹਾਰੂਣ ਲੋਗਾਰਟ ਨੇ ਡਿਵਿਲੀਅਰਸ ਦੇ ਫ਼ੈਸਲੇ ਨੂੰ ਸਵੀਕਾਰ ਕਰਦੇ ਹੋਏ ਡੁ ਪਲੇਸਿਸ ਨੂੰ ਕਪਤਾਨ ਬਣਾਏ ਜਾਣ ਦਾ ਐਲਾਨ ਕਾਤ। ਲੇਗਾਰਾਟ ਨੇ ਕਿਹਾ, ”ਏ.ਬੀ. ਇਕ ਸੱਚੇ ਟੀਮ ਪਲੇਅਰ ਹਨ ਅਤੇ ਕਪਤਾਨੀ ਛੱਡਣ ਦਾ ਉਨ੍ਹਾਂ ਦਾ ਫ਼ੈਸਲਾ ਇਹੋ ਦੱਸਦਾ ਹੈ ਕਿ ਉਨ੍ਹਾਂ ਲਈ ਟੀਮ ਸਭ ਤੋਂ ਪਹਿਲਾਂ ਹੈ।

LEAVE A REPLY