5ਜਲੰਧਰ : ਸੋਸ਼ਲ ਮੀਡੀਆ ‘ਤੇ ਕਈ ਵੱਡੇ ਭਾਜਪਾ ਆਗੂਆਂ ਵਿਚਕਾਰ ਅਕਸਰ ਟਕਰਾਅ ਚੱਲਦਾ ਰਹਿੰਦਾ ਹੈ, ਪਰ ਜ਼ਿਲ੍ਹਾ ਭਾਜਪਾ ਪ੍ਰਧਾਨ ਰਮੇਸ਼ ਸ਼ਰਮਾ ‘ਤੇ ਉਂਗਲੀ ਚੁੱਕਣ ਨੂੰ ਲੈ ਕੇ ਭਾਜਪਾ ਨੌਜਵਾਨ ਮੋਰਚਾ ਦੇ ਆਗੂ ਸੰਨੀ ਦੁਆ ਚਰਚਾ ‘ਚ ਆ ਗਏ ਹਨ, ਜਿਸ ਤੋਂ ਬਾਅਦ ਅੱਜ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਦੇ ਕਰੀਬੀ ਨੀਰਜ ਜਿੰਦਲ ਸੰਨੀ ਦੇ ਸਮਰਥਨ ‘ਚ ਉਤਰ ਆਏ। ਉਨ੍ਹਾਂ ਆਪਣੇ ਫੇਸਬੁੱਕ ਪੇਜ਼ ‘ਤੇ ਸਟੇਟਸ ਪਾਉਂਦਿਆਂ ਦੋਸ਼ ਲਾਇਆ ਕਿ ਬੀ. ਜੇ. ਪੀ. ‘ਚ ਚਮਚਾਗਿਰੀ ਕਰਕੇ ਵੱਡੇ ਅਹੁੱਦੇ ਮਿਲਦੇ ਹਨ।
ਉਨ੍ਹਾਂ ਲਿਖਿਆ ਭਾਰਤੀ ਜਨਤਾ ਪਾਰਟੀ ਦੇ ਪੱਖ ‘ਚ ਮਲ ਸੰਨੀ ਦੁਆ ਨੇ ਜੋ ਸਟੇਟਸ ਪਾਇਆ, ਮੈਂ ਉੁਸ ਨਾਲ ਸਹਿਮਤ ਹਾਂ ਅਤੇ ਹਰ ਥਾਂ ਉਨ੍ਹਾਂ ਲਈ ਖੜ੍ਹਾ ਹਾਂ। ਉਨ੍ਹਾਂ ਕਿਹਾ ਅੱਜ ਭਾਰਤੀ ਜਨਤਾ ਪਾਰਟੀ ‘ਚ ਕਾਰਜਕਰਤਾ ਡਮੀ ਕਰ ਦਿੱਤੇ ਗਏ ਹਨ ਅਤੇ ਜਿਨ੍ਹਾਂ ਲੋਕਾਂ ਦੇ ਆਪਣੇ ਬੂਥ ਅਤੇ ਵਾਰਡ ‘ਚ ਕੋਈ ਕੋਈ ਗਤੀਵਿਧੀ ਨਹੀਂ, ਉਹ ਚਮਚਾਗਿਰੀ ਅਤੇ ਕਾਰਾਂ ‘ਚ ਘੂੰਮ ਕੇ ਭਾਜਪਾ ਦੇ ਸਰਪ੍ਰਸਤ ਬਣੇ ਹੋਏ ਹਨ। ਕੋਈ ਪੰਜਾਬ ਅਤੇ ਕੋਈ ਜ਼ਿਲ੍ਹਾ ਕਾਰਜਕਾਰੀ ‘ਚ ਸੈਟ ਕੀਤੇ ਗਏ, ਜਿਹੜੇ ਪਾਰਟੀ ਦੇ ਲਈ ਜ਼ਮੀਨੀ ਸਤਰ ਨਾਲ ਜੁੜ੍ਹੇ ਹਨ, ਉਨ੍ਹਾਂ ਨੂੰ ਨਜ਼ਰ ਅੰਦਾਜ ਕੀਤਾ ਗਿਆ।
ਜਿੰਦਲ ਨੇ ਕਿਹਾ ਕਮਲ ਉਗਾਉਣ ਵਾਲੇ ਅੱਜ ਚਮਚਿਆਂ ਨੂੰ ਖੁਸ਼ ਕਰ ਰਹੇ ਹਨ। ਕੋਈ ਇਨ੍ਹਾਂ ਕੰਮਾਂ ਨੂੰ ਲੈ ਕੇ ਸਵਾਲ ਕਰਨ ਵਾਲਾ ਨਹੀਂ ਹੈ। ਸਿੱਧੂ ਜੋੜਾ ‘ਤੇ ਉਨ੍ਹਾਂ ਕਿਹਾ ਸਿੱਧੂ ਪਰਿਵਾਰ ਭਾਜਪਾ ਦੀ ਸ਼ਾਨ ਹੈ, ਉਨ੍ਹਾਂ ਦੇ ਜਾਣ ਨਾਲ ਪਾਰਟੀ ਨੂੰ ਫਰਕ ਪਵੇਗਾ। ਉਨ੍ਹਾਂ ਕਿਹਾ ਕਿ ਸੱਚ ਦੇ ਖਿਲਾਫ ਕੋਈ ਆਵਾਜ਼ ਨਹੀਂ ਚੁੱਕ ਰਿਹਾ, ਭਾਜਪਾ ‘ਚ ਸਾਰੇ ਮੌਨ ਹੋ ਕੇ ਸਹਿਣ ਕਰ ਰਹੇ ਹਨ ਅਤੇ ਆਪਣੀ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਕਿਸੇ ਦੇ ਕੋਲ ਨਹੀਂ ਹੈ। ਉਨ੍ਹਾਂ ਕਿਹਾ ਕੱਲ ਤੱਕ ਸਿੱਧੂ ਪਰਿਵਾਰ ਦੇ ਨਾਲ ਸੈਲਫੀ ਲੈਣ ਵਾਲੇ ਛੋਟੇ ਭਰਾ ਆਗੂ ਉਨ੍ਹਾਂ ਦੇ ਖਿਲਾਫ ਗਲਤ ਭਾਸ਼ਾ ਦਾ ਪ੍ਰਯੋਗ ਕਰ ਰਹੇ ਹਨ। ਅੱਜ ਭਾਜਪਾ ਵਰਕਰਾਂ ਨੇ ਨਹੀਂ ਬਲਕਿ ਕਾਂਗਰਸ਼ੀਆਂ ਦੇ ਕੰਮ ਹੋ ਰਹੇ ਹਨ।ਸੋਸ਼ਲ ਮੀਡੀਆ ‘ਤੇ ਫਿਰ ਵਧਿਆ ਭਾਜਪਾ ਵਿਵਾਦ, ਕਿਹਾ ਚਮਚਾਗਿਰੀ ਕਰ ਕੇ ਮਿਲਦੇ ਨੇ ਅਹੁਦੇ
ਜਲੰਧਰ : ਸੋਸ਼ਲ ਮੀਡੀਆ ‘ਤੇ ਕਈ ਵੱਡੇ ਭਾਜਪਾ ਆਗੂਆਂ ਵਿਚਕਾਰ ਅਕਸਰ ਟਕਰਾਅ ਚੱਲਦਾ ਰਹਿੰਦਾ ਹੈ, ਪਰ ਜ਼ਿਲ੍ਹਾ ਭਾਜਪਾ ਪ੍ਰਧਾਨ ਰਮੇਸ਼ ਸ਼ਰਮਾ ‘ਤੇ ਉਂਗਲੀ ਚੁੱਕਣ ਨੂੰ ਲੈ ਕੇ ਭਾਜਪਾ ਨੌਜਵਾਨ ਮੋਰਚਾ ਦੇ ਆਗੂ ਸੰਨੀ ਦੁਆ ਚਰਚਾ ‘ਚ ਆ ਗਏ ਹਨ, ਜਿਸ ਤੋਂ ਬਾਅਦ ਅੱਜ ਭਾਜਪਾ ਮੰਤਰੀ ਮਨੋਰੰਜਨ ਕਾਲੀਆ ਦੇ ਕਰੀਬੀ ਨੀਰਜ ਜਿੰਦਲ ਸੰਨੀ ਦੇ ਸਮਰਥਨ ‘ਚ ਉਤਰ ਆਏ। ਉਨ੍ਹਾਂ ਆਪਣੇ ਫੇਸਬੁੱਕ ਪੇਜ਼ ‘ਤੇ ਸਟੇਟਸ ਪਾਉਂਦਿਆਂ ਦੋਸ਼ ਲਾਇਆ ਕਿ ਬੀ. ਜੇ. ਪੀ. ‘ਚ ਚਮਚਾਗਿਰੀ ਕਰਕੇ ਵੱਡੇ ਅਹੁੱਦੇ ਮਿਲਦੇ ਹਨ।
ਉਨ੍ਹਾਂ ਲਿਖਿਆ ਭਾਰਤੀ ਜਨਤਾ ਪਾਰਟੀ ਦੇ ਪੱਖ ‘ਚ ਮਲ ਸੰਨੀ ਦੁਆ ਨੇ ਜੋ ਸਟੇਟਸ ਪਾਇਆ, ਮੈਂ ਉੁਸ ਨਾਲ ਸਹਿਮਤ ਹਾਂ ਅਤੇ ਹਰ ਥਾਂ ਉਨ੍ਹਾਂ ਲਈ ਖੜ੍ਹਾ ਹਾਂ। ਉਨ੍ਹਾਂ ਕਿਹਾ ਅੱਜ ਭਾਰਤੀ ਜਨਤਾ ਪਾਰਟੀ ‘ਚ ਕਾਰਜਕਰਤਾ ਡਮੀ ਕਰ ਦਿੱਤੇ ਗਏ ਹਨ ਅਤੇ ਜਿਨ੍ਹਾਂ ਲੋਕਾਂ ਦੇ ਆਪਣੇ ਬੂਥ ਅਤੇ ਵਾਰਡ ‘ਚ ਕੋਈ ਕੋਈ ਗਤੀਵਿਧੀ ਨਹੀਂ, ਉਹ ਚਮਚਾਗਿਰੀ ਅਤੇ ਕਾਰਾਂ ‘ਚ ਘੂੰਮ ਕੇ ਭਾਜਪਾ ਦੇ ਸਰਪ੍ਰਸਤ ਬਣੇ ਹੋਏ ਹਨ। ਕੋਈ ਪੰਜਾਬ ਅਤੇ ਕੋਈ ਜ਼ਿਲ੍ਹਾ ਕਾਰਜਕਾਰੀ ‘ਚ ਸੈਟ ਕੀਤੇ ਗਏ, ਜਿਹੜੇ ਪਾਰਟੀ ਦੇ ਲਈ ਜ਼ਮੀਨੀ ਸਤਰ ਨਾਲ ਜੁੜ੍ਹੇ ਹਨ, ਉਨ੍ਹਾਂ ਨੂੰ ਨਜ਼ਰ ਅੰਦਾਜ ਕੀਤਾ ਗਿਆ।
ਜਿੰਦਲ ਨੇ ਕਿਹਾ ਕਮਲ ਉਗਾਉਣ ਵਾਲੇ ਅੱਜ ਚਮਚਿਆਂ ਨੂੰ ਖੁਸ਼ ਕਰ ਰਹੇ ਹਨ। ਕੋਈ ਇਨ੍ਹਾਂ ਕੰਮਾਂ ਨੂੰ ਲੈ ਕੇ ਸਵਾਲ ਕਰਨ ਵਾਲਾ ਨਹੀਂ ਹੈ। ਸਿੱਧੂ ਜੋੜਾ ‘ਤੇ ਉਨ੍ਹਾਂ ਕਿਹਾ ਸਿੱਧੂ ਪਰਿਵਾਰ ਭਾਜਪਾ ਦੀ ਸ਼ਾਨ ਹੈ, ਉਨ੍ਹਾਂ ਦੇ ਜਾਣ ਨਾਲ ਪਾਰਟੀ ਨੂੰ ਫਰਕ ਪਵੇਗਾ। ਉਨ੍ਹਾਂ ਕਿਹਾ ਕਿ ਸੱਚ ਦੇ ਖਿਲਾਫ ਕੋਈ ਆਵਾਜ਼ ਨਹੀਂ ਚੁੱਕ ਰਿਹਾ, ਭਾਜਪਾ ‘ਚ ਸਾਰੇ ਮੌਨ ਹੋ ਕੇ ਸਹਿਣ ਕਰ ਰਹੇ ਹਨ ਅਤੇ ਆਪਣੀ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਕਿਸੇ ਦੇ ਕੋਲ ਨਹੀਂ ਹੈ। ਉਨ੍ਹਾਂ ਕਿਹਾ ਕੱਲ ਤੱਕ ਸਿੱਧੂ ਪਰਿਵਾਰ ਦੇ ਨਾਲ ਸੈਲਫੀ ਲੈਣ ਵਾਲੇ ਛੋਟੇ ਭਰਾ ਆਗੂ ਉਨ੍ਹਾਂ ਦੇ ਖਿਲਾਫ ਗਲਤ ਭਾਸ਼ਾ ਦਾ ਪ੍ਰਯੋਗ ਕਰ ਰਹੇ ਹਨ। ਅੱਜ ਭਾਜਪਾ ਵਰਕਰਾਂ ਨੇ ਨਹੀਂ ਬਲਕਿ ਕਾਂਗਰਸ਼ੀਆਂ ਦੇ ਕੰਮ ਹੋ ਰਹੇ ਹਨ।

LEAVE A REPLY