2ਮੈਕਸੀਕੋ : ਮੈਕਸੀਕੋ ਦੇ ਪਟਾਕਿਆਂ ਵਾਲੇ ਬਾਜ਼ਾਰ ਨੂੰ ਅੱਗ ਲੱਗਣ ਕਾਰਨ ਹੋਏ ਜ਼ਬਰਦਸਤ ਧਮਾਕਿਆਂ ਵਿਚ ਘੱਟੋ ਘੱਟ 29 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 50 ਤੋਂ ਜ਼ਿਆਦਾ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ| ਪ੍ਰਾਪਤ ਜਾਣਕਾਰੀ ਅਨੁਸਾਰ ਟੀ.ਵੀ ਚੈਨਲਾਂ ‘ਤੇ ਦਿਖਾਏ ਗਏ ਇਸ ਘਟਨਾ ਦੀ ਵੀਡੀਓ ਕਾਫੀ ਭਿਆਨਕ ਲੱਗ ਰਹੀ ਹੈ, ਜਿਸ ਵਿਚ ਨਾ ਕੇਵਲ ਉਚੀਆਂ-ਉਚੀਆਂ ਲਪਟਾਂ ਉਠ ਰਹੀਆਂ ਹਨ ਬਲਕਿ ਇਕ ਤੋਂ ਬਾਅਦ ਇਕ ਹੋ ਰਹੇ ਧਮਾਕੇ ਕਿਸੇ ਫਿਲਮੀ ਦ੍ਰਿਸ਼ ਵਾਂਗ ਲੱਗ ਰਹੇ ਹਨ|
ਧਮਾਕਿਆਂ ਕਾਰਨ ਲੱਗੀ ਇਸ ਗੱਲ ਕਾਰਨ ਕਾਫੀ ਮਾਲੀ ਨੁਕਸਾਨ ਵੀ ਹੋਇਆ ਹੈ| ਫਾਇਰ ਬ੍ਰਿਗੇਡ ਨੇ ਬੜੀ ਮੁਸ਼ਕਿਲ ਨਾਲ ਅੱਗ ਉਤੇ ਕਾਬੂ ਪਾਇਆ| ਇਹਨਾਂ ਧਮਾਕਿਆਂ ਕਾਰਨ ਸ਼ਹਿਰ ਵਿਚ ਦੂਰ-ਦੂਰ ਤੱਕ ਧੂੰਆਂ ਫੈਲ ਗਿਆ|

LEAVE A REPLY