4ਨਵੀਂ ਦਿੱਲੀ— ਨਾਰਵੇ ‘ਚ ਭਾਰਤੀ ਜੋੜੇ ਕੋਲੋਂ ਬੱਚਾ ਖੋਹਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇਸ ਮਾਮਲੇ ‘ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਰਗਰਮੀ ਦਿਖਾਉਂਦੇ ਹੋਏ ਨਾਰਵੇ ‘ਚ ਭਾਰਤੀ ਰਾਜਦੂਤ ਤੋਂ ਰਿਪੋਰਟ ਮੰਗੀ ਹੈ। ਨਾਰਵੇ ‘ਚ ਭਾਰਤੀ ਜੋੜੇ ‘ਤੇ ਆਪਣੇ 5 ਸਾਲ ਦੇ ਬੱਚੇ ਨੂੰ ਤਸੀਹੇ ਦੇਣ ਦਾ ਦੋਸ਼ ਹੈ। ਉਨ੍ਹਾਂ ਦੇ ਖਿਲਾਫ ਨਾਰਵੇ ਪ੍ਰਸ਼ਾਸਨ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਹੈ। ਨਾਲ ਹੀ ਜੋੜੇ ਤੋਂ ਬੱਚਾ ਖੋਹ ਲਿਆ ਗਿਆ। ਹਾਲਾਂਕਿ ਭਾਰਤੀ ਜੋੜੇ ਨੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੇ ਤਸੀਹੇ ਦੇਣ ਤੋਂ ਇਨਕਾਰ ਕੀਤਾ ਹੈ।
ਇਸ ਦੌਰਾਨ ਸੁਸ਼ਮਾ ਸਵਰਾਜ ਨੇ ਟਵੀਟ ਕਰ ਕੇ ਕਿਹਾ ਕਿ ਅਸੀਂ ਨਾਰਵੇ ‘ਚ ਭਾਰਤੀ ਰਾਜਦੂਤ ਤੋਂ ਪੂਰੇ ਮਾਮਲੇ ਦੀ ਰਿਪੋਰਟ ਮੰਗੀ ਹੈ। ਭਾਜਪਾ ਨੇਤਾ ਵਿਜੇ ਜੌਲੀ ਨੇ ਨਾਰਵੇ ‘ਚ ਭਾਰਤੀ ਜੋੜੇ ਦੇ ਮੁੱਦੇ ‘ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖਿਆ ਸੀ, ਨਾਲ ਹੀ ਨਾਰਵੇ ‘ਚ ਭਾਰਤੀ ਰਾਜਦੂਤ ਨੂੰ ਪੱਤਰ ਲਿਖਿਆ ਸੀ। ਉਨ੍ਹਾਂ ਨੇ ਇਸ ਮਾਮਲੇ ਨੂੰ ਦੇਖਣ ਦੀ ਅਪੀਲ ਕੀਤੀ ਸੀ। ਦੂਤਘਰ ਦੇ ਹੀ ਨਾਰਵੇ ‘ਚ ਭਾਰਤੀ ਰਾਜਦੂਤ ਨੂੰ ਪੱਤਰ ਲਿਖਿਆ ਸੀ। ਉਨ੍ਹਾਂ ਨੇ ਇਸ ਮਾਮਲੇ ਨੂੰ ਦੇਖਣ ਦੀ ਅਪੀਲ ਕੀਤੀ ਸੀ। ਦੂਤਘਰ ਦੇ ਅਧਿਕਾਰੀਆਂ ਨੇ ਬੱਚੇ ਦੇ ਪਿਤਾ ਅਨਿਲ ਕੁਮਾਰ ਸ਼ਰਮਾ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਮਰਥਨ ਦੀ ਗੱਲ ਕਹੀ ਹੈ।
ਮੂਲ ਰੂਪ ਨਾਲ ਭਾਰਤ ਦੇ ਰਹਿਣ ਵਾਲੇ ਅਨਿਲ ਕੁਮਾਰ ਸ਼ਰਮਾ ਨਾਰਵੇ ‘ਚ ਇਕ ਰੈਸਟੋਰੈਂਟ ਚਲਾਉਂਦੇ ਹਨ। ਅਨਿਲ ਨੇ ਦੱਸਿਆ ਕਿ 13 ਦਸੰਬਰ ਨੂੰ ਉਨ੍ਹਾਂ ਦੇ 5 ਸਾਲ ਦੇ ਬੱਚੇ ਨੂੰ ਨਾਰਵੇ ‘ਚ ਚਾਈਲਡ ਵੈੱਲਫੇਅਰ ਐਸੋਸੀਏਸ਼ਨ ਡਿਪਾਰਟਮੈਂਟ ਨੇ ਸਕੂਲ ਤੋਂ ਹੀ ਆਪਣੀ ਕਸਟਡੀ ‘ਚ ਲੈ ਲਿਆ। ਅਨਿਲ ਨੇ ਦੱਸਿਆ ਕਿ ਉਸੇ ਦਿਨ ਨਾਰਵੇ ਪੁਲਸ ਦੇ ਅਧਿਕਾਰੀ ਉਨ੍ਹਾਂ ਦੇ ਘਰ ਆਏ ਅੇਤ ਉਨ੍ਹਾਂ ਦੀ ਪਤਨੀ ਗੁਰਵਿੰਦਰ ਕੌਰ ਨੂੰ ਵੀ ਹਿਰਾਸਤ ‘ਚ ਲੈ ਲਿਆ। ਪੁਲਸ ਨੇ ਉਨ੍ਹਾਂ ਦੀ ਪਤਨੀ ਤੋਂ ਲਗਭਗ 3 ਘੰਟੇ ਤੱਕ ਪੁੱਛ-ਗਿੱਛ ਕੀਤੀ। ਪੁੱਛ-ਗਿੱਛ ਤੋਂ ਬਾਅਦ ਬੱਚੇ ਨੂੰ ਨਾਰਵੇ ਦੇ ਚਿਲਡਰਨ ਵੈੱਲਫੇਅਰ ਹੋਮ ‘ਚ ਲਿਜਾਇਆ ਗਿਆ ਹੈ। ਜਦੋਂ ਡਿਪਾਰਟਮੈਂਟ ਤੋਂ ਅਜਿਹਾ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜੋੜੇ ‘ਤੇ ਬੱਚੇ ਨੂੰ ਕੁੱਟਣ ਦਾ ਦੋਸ਼ ਲਾਇਆ। ਇਸ ਤੋਂ ਬਾਅਦ ਅਨਿਲ ਕੁਮਾਰ ਸ਼ਰਮਾ ਘਟਨਾ ਨੂੰ ਲੈ ਕੇ ਦਿੱਲੀ ਦੇ ਭਾਜਪਾ ਨੇਤਾਵਾਂ ਨਾਲ ਗੱਲਬਾਤ ਕਰ ਕੇ ਮਦਦ ਦੀ ਗੁਹਾਰ ਲਾਈ ਸੀ।

LEAVE A REPLY