4ਜਲੰਧਰ  : ਤ੍ਰਿਣਮੂਲ ਕਾਂਗਰਸ ਦੇ ਪੰਜਾਬ ‘ਚ ਤੇਜ਼ੀ ਨਾਲ ਪ੍ਰਸਾਰ ਦੀ ਨੀਤੀ ਹੇਠ, ਅੱਜ ਸਾਬਕਾ ਸੰਸਦ ਮੈਂਬਰ ਤੇ ਟੀ.ਐਮ.ਸੀ ਦੇ ਸੂਬਾ ਪ੍ਰਧਾਨ ਜਗਮੀਤ ਸਿੰਘ ਬਰਾਡ਼ ਵੱਲੋਂ ਜਲੰਧਰ ਵਿਖੇ ਪਾਰਟੀ ਦਾ ਸੂਬੇ ‘ਚ ਚੌਥੇ ਦਫਤਰ ਦਾ ਉਦਘਾਟਨ ਕੀਤਾ ਗਿਆ।
ਬਾਅਦ ‘ਚ ਮੀਡੀਆ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਅਸੀਂ ਰੈਗੁਲਰ ਤੌਰ ‘ਤੇ ਸੂਬੇ ਅੰਦਰ ਨਵੇਂ ਦਫਤਰ ਖੋਲ੍ਹਦੇ ਰਹਾਂਗੇ ਤੇ ਉਨ੍ਹਾਂ ਨੂੰ ਮਾਣ ਹੈ ਕਿ ਟੀ.ਐਮ.ਸੀ ਨੂੰ ਪੰਜਾਬ ਅੰਦਰ ਸਾਰੇ ਸਿਆਸੀ ਗਲਿਆਰਿਆਂ ‘ਚ ਜ਼ਮੀਨੀ ਪੱਧਰ ‘ਤੇ ਸਮਰਥਨ ਮਿੱਲ ਰਿਹਾ ਹੈ।
ਪ੍ਰੈਸ ਕਾਨਫਰੰਸ ‘ਚ ਆਪ ਦੇ ਬੱਸੀ ਪਠਾਨਾ, ਅਮਲੋਹ, ਫਤਹਿਗਡ਼੍ਹ ਸਾਹਿਬ ਦੇ ਸੀਨੀਅਰ ਇੰਚਾਰਜ਼ ਜਸ਼ਨਦੀਪ ਸੰਧੂ ਵੀ ਸ਼ਾਮਿਲ ਹੋਏ ਤੇ ਆਪ ਅਤੇ ਟੀ.ਐਮ.ਸੀ ਵਿਚਾਲੇ ਚੋਣਾਂ ਤੋਂ ਪਹਿਲਾਂ ਗਠਜੋਡ਼ ਨੂੰ ਆਪਣਾ ਪੂਰਾ ਸਮਰਥਨ ਪ੍ਰਗਟਾਇਆ। ਸਮਾਰੋਹ ਦੌਰਾਨ ਦੋਆਬਾ ਹਲਕੇ ਤੋਂ ਕੁਝ ਹੋਰ ਸੀਨੀਅਰ ਆਪ ਅਹੁਦੇਦਾਰ ਵੀ ਸ਼ਾਮਿਲ ਹੋਏ, ਜਿਨ੍ਹਾਂ ਨੇ ਆਪਣੇ ਨਾਂਮਾਂ ਦਾ ਖੁਲਾਸਾ ਨਹੀਂ ਕਰਨਾ ਚਾਹਿਆ, ਪਰ ਉਨ੍ਹਾਂ ਨੇ ਵਿਚਾਰ ਅਧੀਨ ਗਠਜੋਡ਼ ਦਾ ਜੁਬਾਨੀ ਸਮਰਥਨ ਕੀਤਾ। ਜਗਮੀਤ ਬਰਾਡ਼ ਨੇ ਸਪੱਸ਼ਟ ਕੀਤਾ ਕਿ ਇਸਨੂੰ ਆਪ ‘ਚ ਵਿਦ੍ਰੋਹ ਜਾਂ ਪਾਰਟੀ ਦੇ ਟੁੱਟਣ ਦੇ ਸਬੰਧ ‘ਚ ਨਾ ਦੇਖਿਆ ਜਾਵੇ, ਇਨ੍ਹਾਂ ਨੌਜ਼ਵਾਨ ਸਾਥੀਆਂ ਨੇ ਗਠਜੋਡ਼ ਨੂੰ ਲੈ ਕੇ ਆਪਣਾ ਸਮਰਥਨ ਪ੍ਰਗਟਾਇਆ ਹੈ ਤੇ ਸਾਬਤ ਕੀਤਾ ਹੈ ਕਿ ਸਾਡਾ ਇਕ ਨਿਸ਼ਾਨਾ, ਇਕ ਰਸਤਾ ਹੈ।
ਬਰਾਡ਼ ਨੇ ਕੋਲੀਆਂਵਾਲੀ ਵੱਲੋਂ ਪਿੰਡ ‘ਚ ਰੱਖੀ ਆਪ ਰੈਲੀ ‘ਚ ਦਖਲ ਦੇਣ ਅਤੇ ਅੱਤ ਮਚਾਉਣ ਦੇ ਮਾਮਲੇ ‘ਚ ਉਸਨੂੰ ਸ਼ੈਅ ਦੇਣ ਵਾਲੀ ਬਾਦਲ ਸਰਕਾਰ ਦੀ ਨਿੰਦਾ ਕੀਤੀ ਤੇ ਕਿਹਾ ਕਿ ਇਕ ਨਾਮੀ ਨਸ਼ਾ ਤਸਕਰ, ਅਪਰਾਧੀ ਨੂੰ ਲੋਕਤਾਂਤਰਿਕ ਸਮਾਰੋਹ ‘ਚ ਦਖਲ ਦੇਣ ਦੀ ਇਜ਼ਾਜਤ ਦਿੱਤੀ ਜਾ ਰਹੀ ਹੈ, ਜਿਹਡ਼ਾ ਨਾ ਸਿਰਫ ਸ਼ਰਮਨਾਕ, ਸਗੋਂ ਗੈਰ ਕਾਨੂੰਨੀ ਵੀ ਹੈ ਅਤੇ ਚੋਣ ਕਮਿਸ਼ਨ ਨੂੰ ਮਾਮਲੇ ‘ਚ ਨੋਟਿਸ ਲੈਣ ਦੀ ਅਪੀਲ ਕਰਦੇ ਹਨ।
ਉਨ੍ਹਾਂ ਨੇ ਬਾਦਲ ਸਰਕਾਰ ਵੱਲੋਂ ਏਵੀਏਸ਼ਨ ਸੈਕਟਰ ਨੂੰ ਲੈ ਕੇ ਵੱਡੇ ਵੱਡੇ ਐਲਾਨਾਂ ਦਾ ਹਾਸਾ ਉਡਾਉਂਦਿਆਂ ਕਿਹਾ ਕਿ ਬੀਤੇ ਦਿਨ ਉਨ੍ਹਾਂ ਨੇ ਬਠਿੰਡਾ ਏਅਰਪੋਰਟ ਬਾਰੇ ਇਹ ਕਿਹਾ ਸੀ ਅਤੇ ਅੱਜ ਉਨ੍ਹਾਂ ਸ਼ਬਦਾਂ ਨੂੰ ਆਦਮਪੁਰ ਪ੍ਰੋਜੈਕਟ ਲਈ ਦੁਹਰਾਉਂਦੇ ਹਨ। ਕਿਉਂਕਿ ਲੋਕਾਂ ਨੂੰ ਨੌਕਰੀਆਂ ਚਾਹੀਦੀਆਂ ਹਨ, ਉਹ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਨਸ਼ਿਆਂ ਤੇ ਗੈਂਗਵਾਰਾਂ ਦਾ ਸਾਹਮਣਾ ਕਰ ਰਹੇ ਹਨ, ਜਦਕਿ ਇਹ ਕੋਈ ਹੱਲ ਨਾ ਹੋ ਕੇ, ਸਿਰਫ ਪ੍ਰਚਾਰ ਹੈ।
ਇਹ ਪੁੱਛਣ ‘ਤੇ ਕੀ ਉਹ ਲੰਬੀ ਜਾਂ ਅੰਮ੍ਰਿਤਸਰ ਤੋਂ ਚੋਣ ਲਡ਼ਨ ਲਈ ਤਿਆਰ ਹਨ, ਉਨ੍ਹਾਂ ਨੇ ਕਿਹਾ ਕਿ ਇਹ ਸਾਡੀ ਅਗਵਾਈ ‘ਤੇ ਛੱਡ ਦਿਓ ਅਤੇ ਜੇ ਉਨ੍ਹਾਂ ਨੂੰ ਕਿਹਾ ਗਿਆ, ਤਾਂ ਉਹ ਚੁਣੌਤੀ ਸਵੀਕਾਰ ਕਰਨਗੇ।
ਇਸ ਸਮਾਰੋਹ ‘ਚ ਹੋਰਨਾਂ ਤੋਂ ਇਲਾਵਾ, ਡਾ. ਹਰਬੰਸ ਲਾਲ, ਗੌਤਮਬੀਰ ਸਿੰਘ, ਐਡਵੋਕੇਟ ਗੁਰਵੀਰ ਸਿੰਘ ਰੇਹਲ, ਗੁਰਦਾਸ ਗਿਰਧਰ, ਸੁਖਵੰਤ ਦੁਗਰੀ ਤੇ ਗੁਰਬੀਰ ਸੰਧੂ ਅਤੇ ਅਮਰਜੀਤ ਸਿੰਘ ਮੌਜ਼ੂਦ ਰਹੇ

LEAVE A REPLY