1ਚੰਡੀਗਡ਼੍ਹ : ਆਮ ਆਦਮੀ ਪਾਰਟੀ ਦੇ ਦੋ ਸੀਨੀਅਰ ਆਗੂਆਂ ਜਸ਼ਨਦੀਪ ਸੰਧੂ ਤੇ ਬਲਜੀਤ ਸਿੰਘ ਦੀ ਬੀਤੀ ਰਾਤ ਤ੍ਰਿਣਮੂਲ ਕਾਂਗਰਸ ਦੇ ਪੰਜਾਬ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾਡ਼ ਨਾਲ ਮੀਟਿੰਗ ਤੋਂ ਬਾਅਦ ਤੋਂ, ਉਨ੍ਹਾਂ ਦੀਆਂ ਆਪ ਛੱਡਣ ਸਬੰਧੀ ਅਟਕਲਾਂ ਵਿਚਾਲੇ ਸੰਧੂ ਤੇ ਬਲਜੀਤ ਅੱਜ ਟੀ.ਐਮ.ਸੀ ‘ਚ ਸ਼ਾਮਿਲ ਹੋ ਗਏ।
ਜਗਮੀਤ ਬਰਾਡ਼ ਨੇ ਜਸ਼ਨਦੀਪ ਤੇ ਬਲਜੀਤ ਦਾ ਟੀ.ਐਮ.ਸੀ ‘ਚ ਸਵਾਗਤ ਕਰਦਿਆਂ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਉਨ੍ਹਾਂ ਨੇ ਮਮਤਾ ਬੈਨਰਜੀ ਦੀ ਸੋਚ ਉਪਰ ਆਪਣਾ ਭਰੋਸਾ ਪ੍ਰਗਟਾਇਆ ਹੈ। ਉਲ੍ਹਾਂ ਨੂੰ ਪਾਰਟੀ ‘ਚ ਬਣਦਾ ਸਨਮਾਨ ਦਿੱਤਾ ਜਾਵੇਗਾ ਤੇ ਉਨ੍ਹਾਂ ਦੇ ਵਿਚਾਰਾਂ ਨੂੰ ਟੀ.ਐਮ.ਸੀ ‘ਚ ਅਜ਼ਾਦ ਅਵਾਜ਼ ਮਿੱਲੇਗੀ। ਸਾਡੇ ਦਰਵਾਜੇ ਆਪ ਸਮੇਤ ਸਾਰੀਆਂ ਪਾਰਟੀਆਂ ਦੇ ਭਰਾਵਾਂ ਤੇ ਭੈਣ ਲਈ ਖੁੱਲ੍ਹੇ ਹਨ ਤੇ ਅਸੀਂ ਪੰਜਾਬ ਚ ਰਾਜਵਾਦਸ਼ਾਹੀ ਤੇ ਪਰਿਵਾਰਵਾਦ ਖਿਲਾਫ ਕੰਮ ਕਰਦੇ ਰਹਾਂਗੇ। ਉਨ੍ਹਾਂ ਨੇ ਕਿਹਾ ਕਿ ਇਸ ਸ਼ਮੂਲੀਅਤ ਨੂੰ ਸਮਾਨ ਵਿਚਾਰਾਂ ਦੇ ਇਕ ਸੰਗਮ ਤੇ ਪੰਜਾਬ ਨੂੰ ਬਚਾਉਣ ਖਾਤਿਰ ਸਾਂਝਾ ਮਿਸ਼ਨ ਵਜੋਂ ਦੇਖਿਆ ਜਾਣਾ ਚਾਹੀਦਾ ਹੈ।
ਬਰਾਡ਼ ਨੇ ਇਸ਼ਾਰਾ ਕੀਤਾ ਕਿ ਟੀ.ਐਮ.ਸੀ ਨੂੰ ਕਾਂਗਰਸ ਸਮੇਤ ਆਪ ਦੇ ਇਕ ਵਰਗ ਤੋਂ ਕਈ ਅਸਹਿਮਤਾਂ ਵੱਲੋਂ ਸੰਪਰਕ ਕੀਤਾ ਜਾ ਰਿਹਾ ਹੈ, ਜਿਹਡ਼ੇ ਵੱਖ ਵੱਖ ਕਾਰਨਾਂ ਕਰਕੇ ਆਪਣੀ ਆਪਣੀ ਅਗਵਾਈਆਂ ਤੋਂ ਨਿਰਾਸ਼ ਹਨ। ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਆਉਂਦਿਆਂ ਦਿਨਾਂ ‘ਚ ਕਾਂਗਰਸ ਤੇ ਆਪ ਤੋਂ ਕੁਝ ਵੱਡੇ ਨਾਂਮ ਟੀ.ਐਮ.ਸੀ ‘ਚ ਕਦਮ ਰੱਖ ਸਕਦੇ ਹਨ।
ਬਲਜੀਤ ਆਪ ਦੇ ਸੰਸਥਾਪਕ ਮੈਂਬਰਾਂ ‘ਚੋਂ ਇਕ ਹਨ, ਜਿਹਡ਼ੇ ਪੰਜਾਬ ‘ਚ ਪਾਰਟੀ ਦੀ ਸਥਾਪਨਾ ‘ਚ ਸ਼ਾਮਿਲ ਸਨ, ਜਿਨ੍ਹਾਂ ਨੇ ਸੂਬਾ ਯੂਥ ਮੀਤ ਪ੍ਰਧਾਨ ਤੇ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਇੰਚਾਰਜ਼ਾਂ ਵਜੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪਾਰਟੀ ਟਿਕਟ ਦੇ ਉੱਚੇ ਅਹੁਦੇ ਨਹੀਂ ਚਾਹੁੰਦੇ ਸਨ, ਲੇਕਿਨ ਜਦੋਂ ਮਿਹਨਤੀ ਵਰਕਰਾਂ ਨੂੰ ਸਾਈਡ ਲਗਾਇਆ ਗਿਆ ਤੇ ਹਰ ਵਿਚਾਰ ਤੇ ਸਿਧਾਂਤ ਨਾਲ ਸਮਝੌਤਾ ਕਰ ਲਿਆ ਗਿਆ, ਤਾਂ ਕੁਝ ਨਹੀਂ ਬੱਚਿਆ। ਉਨ੍ਹਾਂ ਨੇ ਪਾਰਟੀ ‘ਚ ਹਰੇਕ ਪੱਧਰ ‘ਤੇ ਆਪਣੀ ਚਿੰਤਾ ਪ੍ਰਗਟਾਈ, ਲੇਕਿਨ ਉਨ੍ਹਾਂ ਦੀ ਇਕ ਗੱਲ ਨਾ ਸੁਣੀ ਗਈ। ਅਜਿਹੇ ‘ਚ ਉਨ੍ਹਾਂ ਨੇ ਹੋਰਨਾਂ ਦੀ ਤਰ੍ਹਾਂ ਲੋਕਾਂ ਵਿਚਾਲੇ ਜਾਣ ਦੀ ਬਜਾਏ ਆਪਣੇ ਖੂਨ ਪਸੀਨੇ ਨਾਲ ਖਡ਼੍ਹੇ ਕੀਤੇ ਗਏ ਅੰਦੋਲਨ ਨੂੰ ਬਾਹਰੋਂ ਸਮਰਥਨ ਦੇਣ ਵਾਸਤੇ ਟੀ.ਐਮ.ਸੀ ‘ਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ।
ਇਸੇ ਤਰ੍ਹਾਂ, ਜਸ਼ਨਦੀਪ ਸੰਧੂ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਮਹਾਨ ਪੋਤਰੇ ਹਨ, ਤੇ ਉਹ ਫਤਹਿਗਡ਼੍ਹ ਸਾਹਿਬ, ਬੱਸੀ ਪਠਾਨਾ ਤੇ ਅਮਲੋਹ ਦੇ ਸੈਕਟਰ ਇੰਚਾਰਜ਼ ਹੋਣ ਸਮੇਤ ਬੰਗਾ ਤੇ ਨਵਾਂ ਸ਼ਹਿਰ ਦੀ ਸਰਗਰਮੀ ਨਾਲ ਅਗਵਾਈ ਕਰ ਰਹੇ ਸਨ। ਉਹ ਇਸ ਅੰਦੋਲਨ ਨਾਲ ਇੰਡੀਆ ਅੰਗੇਸਟ ਕ੍ਰਪਸ਼ਨ ਦੇ ਦਿਨਾਂ ‘ਚ ਜੁਡ਼ੇ ਸਨ ਅਤੇ ਪਾਰਟੀ ਦੇ ਟੀਚਿਆਂ ਖਾਤਿਰ ਆਪਣੀ ਕਨੇਡੀਅਨ ਨਾਗਰਿਕਤਾ ਛੱਡ ਦਿੱਤੀ। ਲੇਕਿਨ ਅਫਸੋਸਜਨਕ ਹੈ ਕਿ ਅੱਜ ਉਹ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦੇ ਅੰਦੋਲਨ ਦੇ ਵਿਚਾਰ ਉਪਰ ਸਮਝੌਤਾ ਹੋ ਰਿਹਾ ਹੈ, ਪਰ ਉਹ ਖੁਸ਼ ਵੀ ਹਨ ਕਿ ਉਨ੍ਹਾਂ ਨੂੰ ਮੁੱਦਿਆਂ ‘ਤੇ ਅਧਾਰਿਤ ਸਿਆਸਤ ਲਈ ਇਕ ਮੰਚ ਮਿੱਲ ਗਿਆ ਹੈ, ਜਿਥੇ ਉਹ ਕੰਮ ਕਰ ਸਕਦੇ ਹਨ ਤੇ ਅਜ਼ਾਦੀ ਨਾਲ ਆਪਣਾ ਪੱਖ ਰੱਖ ਸਕਦੇ ਹਨ।
ਸੰਧੂ ਨਵਾਂ ਸ਼ਹਿਰ ਵਿਧਾਨ ਸਭਾ ਹਲਕੇ ਤੋਂ ਸੰਭਾਵਿਤ ਉਮੀਦਵਾਰ ਸਨ, ਲੇਕਿਨ ਉਨ੍ਹਾਂ ਨੂੰ ਨਜਰਅੰਦਾਜ ਕਰਦਿਆਂ, ਬਾਅਦ ‘ਚ ਆਪ ਦਾ ਹਿੱਸਾ ਬਣੇ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦੇ ਦਿੱਤੀ ਗਈ। ਸ਼ਹੀਦ ਭਗਤ ਸਿੰਘ ਦੇ ਪਰਿਵਾਰ ਤੋਂ ਇਕ ਹੋਰ ਮੈਂਬਰ ਗੁਰਜੀਤ ਕੌਰ ਢੱਟ ਟਾਂਡਾ ਤੋਂ ਆਪ ਦੀ ਟਿਕਟ ‘ਤੇ ਇਨਕਾਰ ਕਰਨ ਤੋਂ ਬਾਅਦ ਪਿੱਛੇ ਹੱਟ ਚੁੱਕੀ ਹਨ। ਸੰਧੂ ਨੇ ਕਿਹਾ ਕਿ ਭਗਤ ਸਿੰਘ ਦੀ ਪੱਗਡ਼ੀ ਦੀ ਕਾਪੀ ਕਰਨਾ ਤੇ ਉਨ੍ਹਾਂ ਦੇ ਨਾਂਮ ਨੂੰ ਇਸਤੇਮਾਲ ਕਰਨਾ ਬਹੁਤ ਅਸਾਨ ਹੈ, ਲੇਕਿਨ ਸਾਡਾ ਇਸਤੇਮਾਲ ਕੀਤਾ ਗਿਆ ਹੈ ਤੇ ਮੌਕਾਪ੍ਰਸਤ ਟਿਕਟ ਦੇ ਚਾਹਵਾਨਾਂ ਲਈ ਸਾਨੂੰ ਸਾਈਡ ਕਰ ਦਿੱਤਾ ਗਿਆ ਹੈ, ਇਸ ਤੋਂ ਵੀ ਵੱਧ ਇਸਨੇ ਆਪ ਲਈ ਸਾਡੇ ਭਰੋਸੇ ਨੂੰ ਤੋਡ਼ ਦਿੱਤਾ ਹੈ।

LEAVE A REPLY