1ਚੰਡੀਗੜ੍ਹ  -ਕੇਂਦਰੀ ਰਾਜ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਫਾਜ਼ਿਲਕਾ ਨੇੜੇ ਵਾਪਰੇ ਮੰਦਭਾਗੇ ਸੜਕ ਹਾਦਸੇ ਵਿਚ 12 ਨਵ ਨਿਯੁਕਤ ਅਧਿਆਪਕਾਂ ਦੀ ਮੌਤ ਉਪਰ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਆਪਣੇ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਨੌਜਵਾਨ ਅਧਿਆਪਕਾਂ ਦੀ ਮੌਤ ਦੀ ਖ਼ਬਰ ਬੜੀ ਦੁਖਦਾਈ ਹੈ। ਉਨ੍ਹਾਂ ਪੀੜ੍ਹਤ ਤੇ ਸ਼ੋਕਗ੍ਰਸਤ ਪਰਿਵਾਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਕਿਹਾ ਕਿ ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਦੇਣ ਅਤੇ ਪਰਿਵਾਰਕ ਮੈਂਬਰਾਂ ਤੇ ਕਰੀਬੀਆਂ ਨੂੰ ਅਸਹਿ ਭਾਣਾ ਮੰਨਣ ਦਾ ਬਲ ਬਖਸ਼ਣ। ਸ੍ਰੀ ਸਾਂਪਲਾ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿਚ ਪਰਿਵਾਰਾਂ ਦੇ ਨਾਲ ਹਨ।
ਅਧਿਆਪਕਾਂ ਦੀ ਮੌਤ ‘ਤੇ ਕੈਪਟਨ ਅਮਰਿੰਦਰ ਨੇ ਅਫਸੋਸ ਪ੍ਰਗਟਾਇਆ
ਚੰਡੀਗਡ਼੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਫਾਜ਼ਿਲਕਾ ਵਿਖੇ ਸਵੇਰ ਵੇਲੇ ਧੁੰਦ ਕਾਰਨ ਸਡ਼ਕ ਹਾਦਸੇ ‘ਚ 13 ਅਧਿਆਪਕਾਂ ਦੀ ਮੌਤ ‘ਤੇ ਅਫਸੋਸ ਪ੍ਰਗਟਾਇਆ ਹੈ।
ਸੋਗ ਸੰਦੇਸ਼ ‘ਚ, ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਇਸ ਦੁੱਖ ਦੀ ਘਡ਼ੀ ‘ਚ ਉਨ੍ਹਾਂ ਦੇ ਦਿੱਲ ‘ਚ ਪੀਡ਼ਤ ਪਰਿਵਾਰਾਂ ਵਾਸਤੇ ਦਰਦ ਹੈ।
ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਧਿਆਪਕ ਆਪਣੀ ਡਿਊਟੀ ‘ਤੇ ਜਾ ਰਹੇ ਸਲ, ਜਿਨ੍ਹਾਂ ਨੇ ਸੂਬਾ ਸਰਕਾਰ ਨੂੰ ਸਕੂਲਾਂ ਦਾ ਸਮਾਂ ਬਦਲਣ ਵਾਸਤੇ ਕਿਹਾ ਹੈ, ਤਾਂ ਜੋ ਠੰਢ ਕਾਰਨ ਧੁੰਦ ਕਰਕੇ ਸਕੂਲ ਅਧਿਆਪਕ, ਵਿਦਿਆਰਥੀ ਤੇ ਹੋਰ ਸਟਾਫ ਅਜਿਹੀਆਂ ਘਟਨਾਵਾਂ ਦੇ ਸ਼ਿਕਾਰ ਨਾ ਹੋਣ
ਹਾਦਸੇ ‘ਚ ਅਧਿਆਪਕਾਂ ਦੀ ਮੌਤ ‘ਤੇ ਆਮ ਆਦਮੀ ਪਾਰਟੀ ਨੇ ਜਤਾਇਆ ਅਫਸੋਸ
ਚੰਡੀਗਡ਼੍ਹ-ਫਾਜਿਲਕਾ ਜਿਲ੍ਹੇ ਵਿੱਚ ਸ਼ੁੱਕਵਾਰ ਨੂੰ ਇੱਕ ਸਡ਼ਕ ਹਾਦਸੇ ਵਿੱਚ 13 ਅਧਿਆਪਕਾਂ ਦੀ ਹੋਈ ਮੌਤ ਉਤੇ ਆਮ ਆਦਮੀ ਪਾਰਟੀ (ਆਪ) ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦਿਲ ਕੰਬਾਊ ਹਾਦਸੇ ਉਤੇ ਅਫਸੋਸ ਜਤਾਉਂਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵਡ਼ੈਚ ਨੇ ਕਿਹਾ ਕਿ ਹਾਦਸਾ ਪੂਰੇ ਸੂਬੇ ਲਈ ਅਫਸੋਸਜਨਕ ਘਡ਼ੀ ਸੀ। ਵਡ਼ੈਚ ਨੇ ਪੀਡ਼ਤ ਪਰਿਵਾਰਾਂ ਲਈ ਹਮਦਰਦੀ ਦਾ ਪ੍ਰਗਟਾਵਾ ਕੀਤਾ।
ਆਪ ਆਗੂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਸਡ਼ਕ ਸੁਰੱਖਿਆ ਮਾਪਦੰਡਾਂ ਨੂੰ ਚੰਗੀ ਤਰਾਂ ਲਾਗੂ ਕਰਵਾਇਆ ਜਾਵੇ, ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।  ਇਸਦੇ ਨਾਲ ਹੀ ਉਨਾਂ ਨੇ ਸੂਬਾ ਸਰਕਾਰ ਨੂੰ ਸੰਘਣੀ ਧੁੰਦ ਦਾ ਮੌਸਮ ਹੋਣ ਕਾਰਨ ਸਕੂਲ ਦਾ ਸਮਾਂ ਬਦਲਣ ਦੀ ਅਪੀਲ ਵੀ ਕੀਤੀ।
ਵਡ਼ੈਚ ਨੇ ਕਿਹਾ ਕਿ ਇਸ ਦੁਖ ਦੀ ਘਡ਼ੀ ਵਿੱਚ ਪਾਰਟੀ ਪੀਡ਼ਤ ਪਰਿਵਾਰਾਂ ਦੇ ਨਾਲ ਖਡ਼ੀ ਹੈ।

LEAVE A REPLY