9ਚੰਡੀਗੜ੍ਹ : ਸ੍ਰੀਮਤੀ ਵਿੰਨੀ ਮਹਜਾਨ, ਪ੍ਰਮੁੱਖ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੀ ਅਗਵਾਈ ਹੇਠ ਹੋਈ ਤੰਬਾਕੂ ਕੰਟਰੋਲ ਦੀ ਰਾਜ ਪੱਧਰੀ ਤਾਲਮੇਲ ਕਮੇਟੀ ਦੀ ਮੀਟਿੰਗ ਵਿੱਚ ਵਿਦਿਅਕ ਸੰਸਥਾਨਾਂ ਦੇ ਨੇੜੇ ਤੰਬਾਕੂ ਵੇਚਣ ਵਾਲਿਆਂ ਨੂੰ ਹਟਾਉਣ ਅਤੇ ਬੱਸ ਅੱਡਿਆਂ ਵਿੱਚ ਤੰਬਾਕੂ ਵਿਰੋਧੀ ਕਾਨੂੰਨ ਨੂੰ ਲਾਗੂ ਕਰਨ ਬਾਰੇ ਚਰਚਾ ਹੋਈ। ਇਸ ਮੌਕੇ’ਤੇ ਕਮਿਸ਼ਨਰ ਖੁਰਾਕ ਤੇ ਡਰੱਗ ਪ੍ਰਸਾਸਨ-ਕਮ-ਸਕੱਤਰ ਸਿਹਤ ਸ੍ਰੀ ਹੁਸਨ ਲਾਲ ਅਤੇ ਡਾ. ਐਚ.ਐਸ.ਬਾਲੀ, ਡਾਇਰੈਕਟਰ, ਸਿਹਤ ਅਤੇ ਪਰਿਵਾਰ ਭਲਾਈ ਅਤੇ ਵੱਖ ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ।
ਇਸ ਮੌਕੇ ‘ਤੇ ਵਿੰਨੀ ਮਹਾਜਨ ਨੇ ਕਿਹਾ ਕਿ ਤੰਬਾਕੂ ਦੇ ਖਤਰੇ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਤੰਬਾਕੂ ਵਿਰੋਧੀ ਕਾਨੂੰਨ ਨੂੰ ਅਸਰਦਾਰ ਤਰੀਕੇ ਨਾਲ ਲਾਗੂ ਕਰਨਾ ਹਰ ਵਿਭਾਗ ਅਤੇ ਸਿਵਲ ਸਮਾਜ ਦੀ ਜਿੰਮੇਵਾਰੀ ਹੈ। ਉਹਨਾਂ ਨੇ ਦੱਸਿਆ ਕਿ ਤੰਬਾਕੂ ਕੰਟਰੋਲ ਦੇ ਮੁੱਦੇ ਦੇ ਸਬੰਧ ਵਿੱਚ ਪੁਲਿਸ ਡਾਇਰੈਕਟਰ ਜਨਰਲ ਨੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।
ਸ੍ਰੀ ਹੁਸਨ ਲਾਲ ਨੇ ਕਿਹਾ ਕਿ ਖੁੱਲੀ ਸਿਗਰਟ/ਖਾਣ ਵਾਲਾ ਤੰਬਾਕੂ ਅਤੇ ਈ ਸਿਗਰਟ ਦੀ ਵਿਕਰੀ ਤੇ ਪੰਜਾਬ ਵਿੱਚ ਪਾਬੰਦੀ ਲੱਗੀ ਹੋਈ ਹੈ। ਹਾਲ ਵਿੱਚ ਹੋਈ ਇੱਕ ਮੀਟਿੰਗ ਵਿੱਚ ਖਸਬੂਵਾਲੇ ਤੰਬਾਕੂ ਤੇ ਪਾਬੰਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ ਸਖਤ ਕਦਮ ਚੁੱਕਣ ਲਈ ਕਿਹਾ ਗਿਆ ਹੈ। ਈ-ਸਿਗਰਟ ਦੇ ਕੇਸ ਵਿੱਚ ਹੁਸ਼ਿਆਰਪੁਰ;, ਸੰਗਰੂਰ;, ਮਾਨਸਾ, ਲੁਧਿਆਣਾ ਅਤੇ ਐਸ.ਏ.ਐਸ ਨਗਰ ਚੱਲ ਰਹੇ ਹਨ। ਐਸ.ਏ.ਐਸ.ਨਗਰ ਕੇਸ ਵਿੱਚ ਅਦਾਲਤ ਨੇ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਸਟੇਟ ਪ੍ਰੋਗਰਾਮ ਅਫਸਰ, ਨੈਸਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਡਾ. ਰਾਕੇਸ ਗੁਪਤਾ ਨੇ ਤੰਬਾਕੂ ਨਾਲ ਸਬੰਧਤ ਵੱਖ ਵੱਖ ਕਾਨੂੰਨਾਂ ਅਤੇ ਸੂਚਨਾਵਾਂ ਬਾਰੇ ਉਜਾਗਰ ਕਰਵਾਇਆ। ਉਹਨਾਂ ਨੇ ਪੰਜਾਬ ਦੁਆਰਾ ਤੰਬਾਕੂ ਕੰਟਰੋਲ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਵੱਖ ਵੱਖ ਵਿਭਾਗਾਂ ਦੀ ਭੂਮਿਕਾ ਅਤੇ ਉਹਨਾਂ ਦੁਆਰਾ ਚੁੱਕੇ ਕਦਮਾਂ ਬਾਰੇ ਦੱਸਿਆ।
ਸ੍ਰੀ ਨਵੀਨ ਸੈਣੀ, ਏ.ਆਈ.ਜੀ, ਪੁਲਿਸ ਵਿਭਾਗ ਨੇ ਭਰੋਸਾ ਦਿੱਤਾ ਕਿ ਉਹ ਤੰਬਾਕੂ ਸਬੰਧੀ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨਗੇ ਅਤੇ ਐਮ.ਸੀ.ਆਰ ਮੀਟਿੰਗ ਵਿੱਚ ਰੈਗੂਲਰ ਉਸ ਬਾਰੇ ਚਰਚਾ ਹੋਵੇਗੀ। ਉਹਨਾਂ ਨੇ ਦੱਸਿਆ ਕਿ ਹਰ ਜਿਲੇ ਵਿੱਚ ਤੰਬਾਕੂ ਕੰਟਰੋਲ ਲਈ ਨੋਡਲ ਅਧਿਕਾਰੀ ਨਿਯੁਕਤ ਕਰ ਲਏ ਗਏ ਹਨ। ਉਹਨਾਂ ਨੇ ਕਿਹਾ ਕਿ ਡੀ.ਜੀ.ਪੀ. ਦੇ ਸੁਝਾਅ ਅਨੁਸਾਰ ਪੁਲਿਸ ਵਿਭਾਗ ਅਗਸਤ ਦੀ ਮਹੀਨੇ ਵਿੱਚ ਸਕੂਲਾਂ ਦੇ 100 ਗਜ ਦੇ ਅੰਦਰ ਤੰਬਾਕੂ ਦੁਕਾਨਾਂ ਨੂੰ ਹਟਾਉਣ ਅਤੇ ਸਤੰਬਰ ਵਿੱਚ ਬੱਸ ਅੱਡਿਆਂ ਵਿੱਚ ਤੰਬਾਕੂ ਵਿਰੋਧੀ ਕਾਨੂੰਨ ਨੂੰ ਲਾਗੂ ਕਰਨ ਦੀ ਅਗਾਵਹ. ਕਰੇਗਾ।
ਸਿੱਖਿਆ ਵਿਭਾਗ ਦੇ ਪ੍ਰਤੀਨਿਧੀ ਨੇ ਦੱਸਿਆ ਕਿ ਉਹਨਾਂ ਦੇ ਵਿਭਾਗ ਦੇ ਐਜੂਸੈਟ ਦੇ ਦੁਆਰਾ ਸਾਰੇ ਸਕੂਲਾਂ ਨੂੰ ਤੰਬਾਕੂ ਵਿਰੋਧੀ ਐਸ.ਐਮ.ਅੱਜ ਭੇਜ ਦਿੱਤੇ ਗਏ ਹਨ। ਤੰਬਾਕੂ ਦੇ ਸਬੰਧ ਵਿੱਚ ਜਾਗਰੂਕਤਾ ਪੈਦਾ ਕਰਨ ਲਈ, ਇਹ ਚਰਚਾ ਕੀਤੀ ਗਈ ਕਿ ਸਾਰੇ ਵਿਦਿਅਕ ਸੰਸਥਾਨ ਆਪਣੇ ਆਪ ਨੂੰ ਤੰਬਾਕੂ ਮੁਫਤ ਸੰਸਥਾਨ ਘੋਸਿਤ ਕਰਨ। ਇਸ ਸਬੰਧ ਵਿੱਚ ਜਾਣਕਾਰੀ ਡਾ. ਸੋਨੂੰ ਗੋਇਲ, ਪੀ.ਜੀ.ਆਈ ਦੁਆਰਾ ਦਿੱਤੀ ਜਾਵੇਗੀ। ਜਿਲ੍ਹਾ ਸਿੱਖਿਆ ਅਫਸਰ ਅਗਸਤ ਦੇ ਪਹਿਲੇਹਫਤੇ ਵਿੱਚ ਹੈਡ ਮਾਸਟਰ/ਪ੍ਰਿਦੀ ਮਦਦ ਨਾਲ ਤੰਬਾਕੂ ਵਿਕਰੇਤਾ ਦੀ ਮੈਪਿੰਗ ਯਕੀਨੀ ਕਰੇਗਾ ਅਤੇ ਉਹਨਾਂ ਨੁੰ 100 ਗਜ ਦੇ ਘੇਰੇ ਵਿੱਚ ਹਟਵਾਏਗਾ। ਸਨੇਹਾ ਸੰਸਥਾ ਦੇ ਮੁਖੀ ਡਾ. ਐਸ.ਪੀ.ਸੁਰੀਲਾ ਅਤੇ ਜੀ.ਐਸ.ਏ ਦੀ ਮੁਖੀ ਉਪਿੰਦਰ ਕੌਰ ਨੇ ਤੰਬਾਕੂ ਵਿਰੋਧੀ ਕਾਨੂੰਨਾਂ ਨੂੰ ਬਿਹਤਰ ਤਰੀਕੇ ਨਾਲ ਲਾਗੂ ਕਰਨ ਦੇ ਸੁਝਾਅ ਦਿੱਤੇ।

LEAVE A REPLY