10ਕੋਚੀ :  ਕੇਰਲ ਤੋਂ ਲਾਪਤਾ ਹੋਏ 21 ਲੋਕਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਸੂਬਾ ਪੁਲਸ ਦੇ ਇਕ ਦਲ ਨੇ ਅੱਤਵਾਦੀ ਸੰਗਠਨ ਇਸਲਾਮਕ ਸਟੇਟ (ਆਈ. ਐੱਸ) ਨਾਲ ਜੁੜੇ ਹੋਣ ਦਾ ਸ਼ੱਕ ‘ਚ ਵੀਰਵਾਰ ਨੂੰ ਮੁੰਬਈ ਤੋਂ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਕੇਰਲ ਦੇ ਲੋਕਾਂ ਨੂੰ ਆਈ. ਐੱਸ ਲਈ ਭਰਤੀ ਕਰਵਾਉਣ ਦੇ ਦੋਸ਼ ‘ਚ ਆਰਸ਼ੀ ਕੁਰੈਸ਼ੀ ਅਤੇ ਰਿਜ਼ਵਾਨ ਖਾਨ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਹੈ।
ਗ੍ਰਿਫਤਾਰੀ ਤੋਂ ਬਾਅਦ ਦੋਵਾਂ ਦੋਸ਼ੀਆਂ ਨੂੰ ਵਿਸ਼ੇਸ਼ ਜ਼ਹਾਜ ਰਾਹੀਂ ਕੇਰਲ ਲਿਆਂਦਾ ਗਿਆ ਅਤੇ ਪੁੱਛਗਿੱਛ ਕੀਤੀ ਗਈ। ਉਨ੍ਹਾਂ ਦੋਵਾਂ ਨੂੰ ਕੱਲ੍ਹ ਅਰਨਾਕੁਲਮ ਦੇ ਮੁੱਖ ਨਿਆਂ ਜੱਜ ਸਾਹਮਣੇ ਪੇਸ਼ ਕੀਤਾ ਜਾਵੇਗਾ। ਰਿਜ਼ਵਾਨ ਨੂੰ ਪੁਲਸ ਨੇ ਕਥਿਤ ਰੂਪ ਨਾਲ ਆਈ. ਐੱਸ ਨਾਲ ਜੁੜਨ ਵਾਲੀ ਮੀਰ ਨਾਂ ਦੀ ਔਰਤ ਦੇ ਭਰਾ ਈਬਨ ਜੈਕਾਬ ਦੀ ਸ਼ਿਕਾਇਤ ‘ਤੇ ਛਾਪਾ ਮਾਰ ਕੇ ਗ੍ਰਿਫਤਾਰ ਕੀਤਾ। ਕੋਚੀ ਪੁਲਸ ਨੇ ਕੁਰੈਸ਼ੀ ਅਤੇ ਮੀਰ ਦੇ ਪਤੀ ਯਾਹੀਔਵਰੁੱਧ ਯੂ. ਏ. ਪੀ. ਏ ਤਹਿਤ ਮਾਮਲਾ ਦਰਜ ਕੀਤਾ ਹੈ।

LEAVE A REPLY