3ਨਵੀਂ ਦਿੱਲੀ— ਆਧੁਨਿਕ ਭਾਰਤੀ ਕਲਾਕਾਰ ਐੱਸ. ਐੱਚ. ਰਜ਼ਾ ਦਾ ਅੱਜ ਇਥੇ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਹ 94 ਸਾਲ ਦੇ ਸਨ। ਰਜ਼ਾ ਪਿਛਲੇ 2 ਮਹੀਨਿਆਂ ਤੋਂ ਉਮਰ ਸੰਬੰਧੀ ਬੀਮਾਰੀਆਂ ਨਾਲ ਜੂਝ ਰਹੇ ਸਨ ਅਤੇ ਇਕ ਨਿੱਜੀ ਹਸਪਤਾਲ ਦੇ ਆਈ. ਸੀ. ਯੂ. ਵਿਚ ਦਾਖਲ ਸਨ।
ਉਨ੍ਹਾਂ ਦੇ ਜੂਨੀਅਰ ਦੋਸਤ ਕਵੀ ਅਸ਼ੋਕ ਵਾਜਪਾਈ ਨੇ ਦੱਸਿਆ ਕਿ ਉਨ੍ਹਾਂ ਸਵੇਰੇ 11 ਵਜੇ ਆਖਰੀ ਸਾਹ ਲਿਆ। ਉਨ੍ਹਾਂ ਦੀ ਇੱਛਾ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ ਮੱਧ ਪ੍ਰਦੇਸ਼ ਦੇ ਮਾਂਡਲਾ ਵਿਚ ਕੀਤਾ ਜਾਵੇਗਾ। ਕੌਮਾਂਤਰੀ ਤੌਰ ‘ਤੇ ਪ੍ਰਸਿੱਧੀ ਪ੍ਰਾਪਤ ਕਲਾਕਾਰ ਰਜ਼ਾ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ 1983 ਵਿਚ ਲਲਿਤ ਕਲਾ ਅਕਾਦਮੀ ਦੇ ਫੈਲੋ ਚੁਣੇ ਗਏ ਸਨ।

LEAVE A REPLY