1ਨਵੀਂ ਦਿੱਲੀ¸ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਸ਼ੁੱਕਰਵਾਰ ਨੂੰ ਮੁਜ਼ੱਫਰਾਬਾਦ ਵਿਖੇ ਇਕ ਰੈਲੀ ਵਿਚ ਦਿੱਤੇ ਬਿਆਨ ਕਿ ਉਸ ਦਿਨ ਦੀ ਉਡੀਕ ਹੈ ਜਦੋਂ ਕਸ਼ਮੀਰ ਭਾਰਤ ਦਾ ਹਿੱਸਾ ਬਣ ਜਾਵੇਗਾ, ਦਾ ਮੂੰਹਤੋੜ ਜਵਾਬ ਦਿੰਦਿਆਂ ਕਿਹਾ, ”ਸ਼ਰੀਫ ਦਾ ਇਹ ਸੁਪਨਾ ਕਦੇ ਪੂਰਾ ਨਹੀਂ ਹੋ ਸਕਦਾ, ਪਾਕਿਸਤਾਨ ਨੇ ਕਸ਼ਮੀਰ ਨੂੰ ਅੱਤਵਾਦ ਦੇ ਇਲਾਵਾ ਕੁਝ ਨਹੀਂ ਦਿੱਤਾ।”
ਕੇਂਦਰੀ ਵਿਦੇਸ਼ ਮੰਤਰੀ ਨੇ ਕਿਹਾ, ”ਨਵਾਜ਼ ਸ਼ਰੀਫ ਜਿਸ ਕੱਟੜ ਅੱਤਵਾਦੀ ਬੁਰਹਾਨ ਵਾਨੀ ਨੂੰ ਸ਼ਹੀਦ ਦੱਸ ਰਹੇ ਹਨ ਕੀ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਹਿਜ਼ਬੁਲ ਦਾ ਕਮਾਂਡਰ ਸੀ?” ਯਾਦ ਰਹੇ ਕਿ ਉਪਰੋਕਤ ਰੈਲੀ ਵਿਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਮਕਬੂਜ਼ਾ ਕਸ਼ਮੀਰ) ਦੀਆਂ ਵਿਧਾਨ ਸਭਾ ਚੋਣਾਂ ਵਿਚ ਅੱਤਵਾਦੀਆਂ ਦੇ ਬਲਬੂਤੇ ‘ਤੇ ਹਾਸਲ ਕੀਤੀ ਜਿੱਤ ਸੰਬੰਧੀ ਕਰਵਾਈ ਗਈ ਸੀ।

LEAVE A REPLY