4ਕੈਲਗਰੀ :  ਸ਼ੁੱਕਰਵਾਰ ਦੀ ਸ਼ਾਮ ਨੂੰ ਦੱਖਣ ਪੱਛਮੀ ਕੈਲਗਰੀ ‘ਚ ਸਥਿਤ ਇਕ ਲੱਕੜ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਕਰਮਚਾਰੀਆਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਬੁਲਾਇਆ। ਕੈਲਗਰੀ ਦੇ ਫਾਇਰ ਵਿਭਾਗ ਮੁਤਾਬਕ ਇਥੇ ਲੱਗੀ ਅੱਗ ‘ਚ ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ। ਲੱਕੜ ਦੀ ਦੁਕਾਨ ‘ਚ ਲੱਗੀ ਭਿਆਨਕ ਅੱਗ ਦੀਆਂ ਲਪਟਾਂ ਦੁਕਾਨ ਦੇ ਬਾਹਰ ਤੱਕ ਦੇਖੀਆਂ ਜਾ ਸਕਦੀਆਂ ਹਨ। ਪੁਲਸ ਨੇ ਇਸ ਖੇਤਰ ਦੀ ਟ੍ਰੈਫਿਕ ਨੂੰ 2 ਘੰਟਿਆਂ ਤੱਕ ਕਿਸੇ ਹੋਰ ਰਸਤੇ ਰਾਹੀਂ ਭੇਜਿਆ। ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀ ਲੱਗੇ ਹੋਏ ਹਨ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨੁਕਸਾਨ ਬਾਰੇ ਵੀ ਜਲਦੀ ਹੀ ਪਤਾ ਲਗਾਇਆ ਜਾ ਰਿਹਾ ਹੈ।

LEAVE A REPLY