images-300x168ਸਮੱਗਰੀਂ ਆਂਡੇ-4, ਬਰੈੱਡ-6 ਸਲਾਇਸ, ਚੀਜ਼-2 ਚਮਚ, ਸ਼ਿਮਲਾ ਮਿਰਚ-3 ਚਮਚ, ਗਾਜਰ-2 ਚਮਚ, ਧਨੀਆ, ਹਰੀ ਮਿਰਚ, ਕਾਲੀ ਮਿਰਚ, ਦੁੱਧ-3 ਚਮਚ, ਤੇਲ, ਨਮਕ ਸੁਆਦ ਅਨੁਸਾਰ।
ਵਿਧੀਂ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਕੌਲੀ ਲਓ ਅਤੇ ਉਸ ‘ਚ ਸਾਰੀਆਂ ਸਮੱਗਰੀਆਂ ਨੂੰ ਇੱਕੱਠੇ ਫ਼ੈਂਟ ਲਓ। ਹੁਣ ਪੈਨ ‘ਚ ਥੋੜ੍ਹਾ ਜਿਹਾ ਤੇਲ ਜਾਂ ਬਟਰ ਉਬਾਲੋ। ਜਦੋਂ ਤੇਲ ਜਾਂ ਬਟਰ ਪਿਘਲ ਜਾਵੇ ਫ਼ਿਰ ਇਸ ‘ਚ ਆਮਲੇਟ ਦਾ ਮਿਸ਼ਰਨ ਪਾਓ। ਹੁਣ ਆਮਲੇਟ ਦੇ ਉੱਪਰ ਪਿੱਸਿਆ ਹੋਇਆ ਚੀਜ਼ ਛਿੜਕੋ ਅਤੇ ਹੌਲੀ ਅੱਗ ‘ਤੇ ਪਕਾਓ। ਪੈਨ ਨੂੰ ਕੁਝ ਮਿੰਟ ਲਈ ਢੱਕ ਦਿਓ। ਫ਼ਿਰ ਚੀਜ਼ ਆਮਲੇਟ ਨੂੰ ਪਲਟ ਦਿਓ ਅਤੇ 2 ਮਿੰਟ ਪੱਕਣ ਦਿਓ। ਚੀਜ਼ ਆਮਲੇਟ ਜਦੋਂ ਗੋਲਡਨ ਹੋ ਜਾਵੇ ਤਾਂ ਅੱਗ ਨੂੰ ਬੰਦ ਕਰ ਦਿਓ। ਹੁਣ ਇਸ ਨੂੰ ਪਲੇਟ ‘ਚ ਰੱਖੋ ਅਤੇ ਸਾਸ ਨਾਲ ਖਾਓ।

LEAVE A REPLY