thudi-sahat-300x150ਕੀ ਤੁਸੀ ਅਜਿਹਾ ਸੁਣਿਆ ਹੈ ਕਿ ਵਾਲਾਂ ਨੂੰ ਹਰ ਰੋਜ਼ ਤੇਲ ਲਗਾਉਣ ਨਾਲ ਇਹ ਛੇਤੀ ਚਿੱਟੇ ਹੋ ਜਾਂਦੇ ਹਨ… ਅਜਿਹਾ ਬਿਲਕੁਲ ਨਹੀਂ ਹੈ, ਸਗੋਂ ਰੋਜ਼ਾਨਾ ਵਾਲਾਂ ‘ਚ ਤੇਲ ਲਗਾਉਣ ਨਾਲ ਇਹ ਜ਼ਿਆਦਾ ਮਜਬੂਤ ਹੁੰਦੇ ਹਨ।
ਗਰਮ ਤੇਲ ਦੀ ਮਾਲਿਸ਼ ਕਰਨ ਦੇ ਫ਼ਾਇਦੇ-
ਇਹ ਗੱਲ ਜ਼ਰੂਰ ਹੈ ਕਿ ਵਾਲਾਂ ‘ਚ ਤੇਲ ਲਗਾਉਣ ਨਾਲ ਕਾਫ਼ੀ ਦੇਰ ਤੱਕ ਵਾਲਾਂ ‘ਚੋਂ ਬਦਬੂ ਆਉਂਦੀ ਹੈ ਅਤੇ ਵਾਲ ਚਿਪਚਿਪੇ ਹੋ ਜਾਂਦੇ ਹਨ ਅਤੇ ਸਹੀ ਤਰੀਕੇ ਨਾਲ ਨਾ ਧੋਣ ‘ਤੇ ਵਾਲ ਝੜਨ ਵੀ ਲੱਗ ਜਾਂਦੇ ਹਨ। ਇਸ ਕਰ ਕੇ ਵਾਲਾਂ ਨੂੰ ਰੋਜ਼ਾਨਾਂ ਧੋਣਾ ਚਾਹੀਦਾ ਹੈ। ਵਾਲਾਂ ‘ਚ ਤੇਲ ਗਰਮ ਕਰ ਕੇ ਲਗਾਉਣਾ ਚਾਹੀਦਾ ਹੈ। ਤੇਲ ਲਗਾਉਣ ਤੋਂ ਬਾਅਦ ਵਾਲਾਂ ਨੂੰ ਗਰਮ ਪਾਣੀ ਨਾਲ ਧੋਵੋ ਤਾਂਕਿ ਸਾਰਾ ਤੇਲ ਅਤੇ ਚਿਪਚਿਪਾਹਟ ਵਾਲਾਂ ‘ਚੋਂ ਦੂਰ ਹੋ ਜਾਵੇ।
ਫ਼ਾਇਦੇ-
1. ਰੁੱਖਾਪਨ ਦੂਰ-ਜੇਕਰ ਤੁਹਾਡੇ ਵਾਲ ਕਾਫ਼ੀ ਉਲਝੇ ਹੋਏ ਹਨ ਤਾਂ ਹਰ ਰੋਜ਼ ਵਾਲਾਂ ਨੂੰ ਤੇਲ ਲਗਾਓ। ਇਸ ਨਾਲ ਵਾਲਾਂ ਦਾ ਰੁੱਖਾਪਨ ਦੂਰ ਹੋਵੇਗਾ।
ਮੁਲਾਇਮ ਅਤੇ ਚਮਕ- ਵਾਲਾਂ ‘ਚ ਹਰ ਰੋਜ਼ ਤੇਲ ਲਗਉਣ ਨਾਲ ਵਾਲ ਮੁਲਾਇਮ ਅਤੇ ਚਮਕਦਾਰ ਬਣਦੇ ਹਨ।
3. ਪ੍ਰਦੂਸ਼ਣ ਤੋਂ ਬਚਾਅ- ਜਦੋਂ ਵੀ ਅਸੀਂ ਬਾਹਰ ਜਾਂਦੇ ਹਾਂ ਤਾਂ ਮਿੱਟੀ ਅਕਸਰ ਸਾਡੇ ਵਾਲਾਂ ‘ਚ ਫ਼ੱਸ ਜਾਂਦੀ ਹੈ, ਜਿਸ ਨਾਲ ਸਾਡੇ ਵਾਲ ਖਰਾਬ ਹੋ ਜਾਂਦੇ ਹਨ। ਇਸ ਕਰ ਕੇ ਬਾਹਰ ਜਾਣ ਤੋਂ ਪਹਿਲਾਂ ਵਾਲਾਂ ਨੂੰ ਤੇਲ ਲਗਾ ਲਵੋ, ਇਸ ਨਾਲ ਗੰਦਗੀ ਤੁਹਾਡੇ ਵਾਲਾਂ ਨੂੰ ਖਰਾਬ ਨਹੀਂ ਕਰੇਗੀ।
4. ਵਾਲਾਂ ਨੂੰ ਨਿਯਮਿਤ ਰੂਪ ‘ਚ ਤੇਲ ਲਗਾਉਣ ਨਾਲ ਇਹ ਖਰਾਬ ਨਹੀਂ ਹੁੰਦੇ। ਹਰ ਰੋਜ਼ ਰਾਤ ਨੂੰ ਵਾਲਾਂ ‘ਚ ਤੇਲ ਲਗਾ ਕੇ 10 ਮਿੰਟ ਮਸਾਜ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਾਲਾਂ ਦੀਆਂ ਜੜ੍ਹਾਂ ਨੂੰ ਪੂਰਾ ਪੋਸ਼ਣ ਮਿਲੇਗਾ।
5. ਵਾਲਾਂ ਨੂੰ ਪ੍ਰੋਟੀਨ ਦੇਣ ਲਈ ਤੇਲ ਦੀ ਮਸਾਜ ਬਹੁਤ ਜ਼ਰੂਰੀ ਹੈ। ਇਸ ਕਰ ਕੇ ਜ਼ਰੂਰੀ ਨਹੀਂ ਤੁਸੀ ਸਰੋਂ ਦੇ ਤੇਲ ਦੀ ਹੀ, ਸਗੋਂ ਬਾਦਾਮ ਦਾ ਤੇਲ, ਆਂਵਲਾ ਤੇਲ ਆਦਿ ਹੀ ਵੀ ਵਰਤੋਂ ਕਰ ਸਕਦੇ ਹੋ।
6. ਵਾਲਾਂ ਨੂੰ ਲੰਬਾ ਕਰਨਾ- ਜੇਕਰ ਤੁਸੀ ਆਪਣੇ ਵਾਲਾਂ ਨੂੰ ਲੰਬੇ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾਂ ਆਪਣੇ ਵਾਲਾਂ ਨੂੰ ਤੇਲ ਦੀ ਮਸਾਜ ਕਰੋ। ਇਸ ਨਾਲ ਤੁਹਾਡੇ ਵਾਲ ਲੰਬੇ ਵੀ ਹੋਣਗੇ ਅਤੇ ਮਜਬੂਤ ਵੀ।

LEAVE A REPLY