3ਕਿਹਾ, ਅੰਦੋਲਨਕਾਰੀ ਦੇਸ਼ ਨੂੰ ਬੰਧਕ ਨਹੀਂ ਬਣਾ ਸਕਦੇ
ਨਵੀਂ ਦਿੱਲੀ : ਗੁਜਰਾਤ ਵਿਚ ਪਾਟੀਦਾਰ ਅੰਦੋਲਨ ਦੇ ਨੇਤਾ ਹਾਰਦਿਕ ਪਟੇਲ ਦੇ ਮਾਮਲੇ ‘ਤੇ ਸੁਣਵਾਈ ਦੌਰਾਨ ਅੱਜ ਸੁਪਰੀਮ ਕੋਰਟ ਕਾਫੀ ਸਖਤ ਨਜ਼ਰ ਆਇਆ। ਅੰਦੋਲਨ ਦੌਰਾਨ ਜਨਤਕ ਜਾਇਦਾਦ ਨੂੰ ਹੋਏ ਨੁਕਸਾਨ ‘ਤੇ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਮਾਮਲੇ ਵਿਚ ਸਾਰਿਆਂ ਲਈ ਦਿਸ਼ਾ ਨਿਰਦੇਸ਼ ਤੈਅ ਕੀਤੇ ਜਾਣੇ ਚਾਹੀਦੇ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਅੰਦੋਲਨਕਾਰੀ ਦੇਸ਼ ਨੂੰ ਬੰਧਕ ਨਹੀਂ ਬਣਾ ਸਕਦੇ। ਅਦਾਲਤ ਨੂੰ ਅੰਦੋਲਨਾਂ ਦੌਰਾਨ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਲਈ ਜਵਾਬਦੇਹੀ ਤੈਅ ਕਰਨ ਖਾਤਰ ਪੱਧਰ ਤੈਅ ਕਰਨਗੇ ਪੈਣਗੇ।

LEAVE A REPLY