3ਬਾਲੀਵੁੱਡ ਦੇ ਮਾਚੋਮੈਨ ਜਾਨ ਐਬਰਾਹਿਮ ਦਾ ਕਹਿਣੈ ਕਿ ਉਨ੍ਹਾਂ ਨੂੰ ਐਕਸ਼ਨ ਕਰਨਾ ਪਸੰਦ ਹੈ ਅਤੇ ਅਜਿਹੇ ਦ੍ਰਿਸ਼ ਕਰਨ ਲਈ ਉਨ੍ਹਾਂ ਨੂੰ ਸੱਟ ਲੱਗਣ ਦੀ ਵੀ ਪਰਵਾਹ ਨਹੀਂ ਰਹਿੰਦੀ। ਉਨ੍ਹਾਂ ਦਾ ਅਕਸ ਫ਼ਿਲਮ ਇੰਡਸਟਰੀ ‘ਚ ਐਕਸ਼ਨ ਹੀਰੋ ਦਾ ਹੈ, ਜਦਕਿ ਜਾਨ ਨੇ ਕਾਮੇਡੀ ਅਤੇ ਡਰਾਮਾ ਫ਼ਿਲਮਾਂ ਵੀ ਕੀਤੀਆਂ ਹਨ ਪਰ ਉਨ੍ਹਾਂ ਦਾ ਕਹਿਣੈ ਕਿ ਮੂਲ ਰੂਪ ‘ਚ ਉਹ ਇਕ ਐਕਸ਼ਨ ਹੀਰੋ ਹੀ ਹਨ। ਉਨ੍ਹਾਂ ਨੂੰ ਇਹੀ ਸ਼ੈਲੀ ਪਸੰਦ ਹੈ। ਜੌਨ ਨੇ ਅੱਗੇ ਕਿਹਾ, ”ਮੈਨੂੰ ਐਕਸ਼ਨ ਪਸੰਦ ਹੈ ਅਤੇ ਮੈਂ ਮੰਨਦਾ ਹਾਂ ਕਿ ਮੈਂ ਐਕਸ਼ਨ ਹੀਰੋ ਹਾਂ। ਸੱਟ ਲੱਗਣਾ ਇਸ ਦਾ ਹਿੱਸਾ ਹੈ। ਮੈਂ ਹੁਣੇ ਜਿਹੇ ਗੋਡਿਆਂ ਦੇ ਤਿੰਨ ਆਪਰੇਸ਼ਨ ਕਰਵਾਏ ਹਨ। ਪੈਰ ਦਾ ਵੀ ਇਕ ਆਪਰੇਸ਼ਨ ਕਰਵਾਇਆ ਹੈ। ਮੇਰੇ ਦੋਹਾਂ ਹੱਥਾਂ ਦੀਆਂ ਹੱਡੀਆਂ ਟੁੱਟ ਚੁੱਕੀਆਂ ਹਨ। ਹੁਣ ਮੈਂ ਸਿਹਤਮੰਦ, ਮਜ਼ਬੂਤ ਅਤੇ ਤੇਜ਼ ਹਾਂ। ਮੈਨੂੰ ਅਕਸਰ ਸੱਟ ਲੱਗਦੀ ਰਹਿੰਦੀ ਹੈ। ਮੈਂ ਐਕਸ਼ਨ ਲਈ ਹੀ ਆਇਆ ਸੀ। ਮੈਂ ਅਕਸਰ ਡਾਂਸ ਨਹੀਂ ਕਰਦਾ। ਜੇਕਰ ਮੈਂ ਡਾਂਸਰ ਹੁੰਦਾ ਤਾਂ ਮੈਨੂੰ ਸੱਟ ਨਾ ਲੱਗਦੀ। ਫ਼ਰਾਕ ਪਹਿਨ ਕੇ ਡਾਂਸ ਕਰਨਾ ਸੌਖਾ ਹੈ ਪਰ ਐਕਸ਼ਨ ਮੁਸ਼ਕਿਲ ਹੈ।

LEAVE A REPLY