thudi sahatਸ਼ੂਗਰ ਰੋਗ ‘ਤੇ ਜੇਕਰ ਕੰਟਰੋਲ ਨਾ ਕੀਤਾ ਗਿਆ ਤਾਂ ਉਹ ਕਈ ਰੋਗਾਂ ਨੂੰ ਬੁਲਾਵਾ ਦਿੰਦਾ ਹੈ। ਇਸ ਨਾਲ ਦਿਲ, ਕਿਡਨੀ ਅਤੇ ਅੱਖਾਂ ਸੰਬੰਧੀ ਰੋਗ ਹੋਣ ਦਾ ਖਤਰਾ ਵਧ ਜਾਂਦਾ ਹੈ। ਡਾਕਟਰਾਂ ਨੇ ਸ਼ੂਗਰ ਦੇ ਮਰੀਜ਼ਾਂ ਦੀ ਵਧਦੀ ਹੋਈ ਗਿਣਤੀ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਸ਼ੂਗਰ ਦੇ ਲੱਛਣ ਨਾ ਹੋਣ ‘ਤੇ ਵੀ ਤੁਹਾਨੂੰ ਸ਼ੂਗਰ ਹੋ ਸਕਦੀ ਹੈ।
ਇਸ ਤਰ੍ਹਾਂ ਰਹੋ ਸ਼ੂਗਰ ਤੋਂ ਦੂਰ-
ਸ਼ੂਗਰ-ਲਈ ਖੂਨ ਦੀ ਜਾਂਚ ਸਮੇਂ-ਸਮੇਂ ‘ਤੇ ਜ਼ਰੂਰ ਕਰਾਉਂਦੇ ਰਹੋ, ਜਿਸ ਨਾਲ ਬੀਮਾਰੀ ਦਾ ਜਲਦ ਤੋਂ ਜਲਦ ਪਤਾ ਲੱਗ ਜਾਵੇਗਾ ਅਤੇ ਇਲਾਜ ਵੀ ਜਲਦੀ ਸ਼ੁਰੂ ਹੋ ਜਾਵੇਗਾ। ਖਾਣ-ਪੀਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਤਣਾਅ- ਤਣਾਅ ਨੂੰ ਘੱਟ ਕਰਨ ਲਈ ਯੋਗ ਅਤੇ ਮੈਡੀਟੇਸ਼ਨ ਲਾਭਦਾਇਕ ਹੈ। ਕਦੇ-ਕਦੇ ਖੂਨ ‘ਚ ਗਲੂਕੋਜ਼ ਦੀ ਕਮੀ ਹੋ ਜਾਣ ਕਾਰਨ ਇਕ ਗੰਭੀਰ ਸਮੱਸਿਆ ਪੈਦਾ ਹੁੰਦੀ ਹੈ, ਜਿਸ ਨੂੰ ‘ਹਾਈਪੋਗਲਾਈਸੇਮੀਆ’ ਕਹਿੰਦੇ ਹਨ। ਜੇਕਰ ਇਸ ਦਾ ਤੁਰੰਤ ਇਲਾਜ ਨਾ ਕੀਤਾ ਜਾਵੇ ਤਾਂ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ।
ਤਣਾਅ ਨੂੰ ਦੂਰ ਕਰਨ ਦੇ ਉਪਾਅ-
ਤਣਾਅ ਨੂੰ ਦੂਰ ਕਰਨ ਲਈ ਮਰੀਜ਼ ਨੂੰ ਬਿਨਾਂ ਖੰਡ ਦੀਆਂ ਚੀਜ਼ਾਂ, ਜਿਵੇਂ ਸ਼ਰਬਤ, ਗਲੂਕੋਜ਼ ਦਾ ਘੋਲ ਦਿੱਤਾ ਜਾਵੇ। ਇਸ ਨਾਲ ਮਰੀਜ਼ ਤੁਰੰਤ ਬਿਹਤਰ ਮਹਿਸੂਸ ਕਰਨ ਲੱਗਦਾ ਹੈ।

LEAVE A REPLY