Woman palpate her painful knee. Studio shot against white background.

ਅਸੀਂ ਅਕਸਰ ਜੋੜਾਂ ਅਤੇ ਗਠੀਆ ਦੇ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹਾਂ। ਇਸ ਦੇ ਪਿੱਛੇ ਦਾ ਕਾਰਨ ਲਗਾਤਾਰ ਕਈ ਘੰਟੇ ਪੈਰਾਂ ਭਾਰ ਬੈਠ ਕੇ ਕੰਮ ਕਰਨਾ ਅਤੇ ਦਰਦ ਨੂੰ ਹਲਕਾ ਲੈ ਲੈਣਾ। ਕਈ ਵਾਰ ਇਹ ਦਰਦ ਐਨਾ ਕੁ ਵਧ ਜਾਂਦਾ ਹੈ ਕਿ ਜੋ ਸਹਿਣ ਤੋਂ ਬਾਹਰ ਹੋ ਜਾਂਦਾ ਹੈ। ਜੇਕਰ ਤੁਸੀਂ ਵੀ ਇਸ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹੋ ਅਤੇ ਆਰਾਮ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਤਕਲੀਫ਼ ਤੋਂ ਨਿਜ਼ਾਤ ਦਿਵਾਉਣ ਬਾਰੇ ਦੱਸਾਂਗੇ। ਸਿਆਣੇ ਸੱਚ ਹੀ ਕਹਿੰਦੇ ਨੇ ‘ਖਾਧੀਆਂ ਖੁਰਾਕਾਂ ਕੰਮ ਆਉਣੀਆਂ’। ਜੀ ਹਾਂ, ਜੇਕਰ ਤੁਸੀਂ ਵੀ ਅਜਿਹੀ ਕਿਸੇ ਵੀ ਤਕਲੀਫ਼ ਤੋਂ ਲੰਘ ਰਹੇ ਹੋ ਤਾਂ ਤੁਹਾਨੂੰ ਆਪਣੇ ਖਾਣ-ਪੀਣ ਵੱਲ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ। ਦਰਦ ਘੱਟ ਕਰਨ ਲਈ ਇਨ੍ਹਾਂ ਚੀਜ਼ਾਂ ਨੂੰ ਜ਼ਰੂਰ ਖਾਓ ਅਤੇ ਦੇਖੋ ਕੁਝ ਹੀ ਦਿਨਾਂ ‘ਚ ਇਸ ਦਾ ਫ਼ਾਇਦਾ।
ਆਓ ਜਾਣਦੇ ਹਾਂ ਇਹ ਖਾਣ-ਪੀਣ ਦੀਆਂ ਚੀਜ਼ਾਂ ਬਾਰੇ-
ਲਸਣ- ਲਸਣ ਜੋ ਕਿ ਸੁਆਦ ‘ਚ ਕੌੜਾ ਹੁੰਦਾ ਹੈ ਪਰ ਇਹ ਹੈ ਬਹੁਤ ਹੀ ਕੰਮ ਦਾ। ਇਕ ਸ਼ੋਧ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੋਕ ਲਸਣ ਅਤੇ ਪਿਆਜ਼ ਖਾਂਦੇ ਹਨ, ਉਨ੍ਹਾਂ ‘ਚ ਗਠੀਆ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਇਸ ਲਈ ਤੁਸੀਂ ਰੋਜ਼ਾਨਾ ਆਪਣੀ ਸਬਜ਼ੀ ਵਿੱਚ ਲਸਣ ਦੀ ਵਰਤੋਂ ਜ਼ਰੂਰ ਕਰੋ। ਇਹ ਗਰਮ ਹੁੰਦਾ ਹੈ, ਜੋ ਕਿ ਸਰੀਰ ਨੂੰ ਸਿਹਤਮੰਦ ਰੱਖਣ ਦੇ ਨਾਲ ਹੀ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।
ਮੇਵੇ- ਮੇਵੇ ਦੀ ਗੱਲ ਕੀਤੀ ਜਾਵੇ ਤਾਂ ਇਹ ਸਰਦੀਆਂ ‘ਚ ਜ਼ਿਆਦਾ ਖਾਣੇ ਚਾਹੀਦੇ ਹਨ। ਉਂਝ ਤੁਸੀਂ ਬਦਾਮਾਂ ਨੂੰ ਸਵੇਰੇ ਦੁੱਧ ਨਾਲ ਖਾਣ ਸਕਦੇ ਹੋ। ਮੇਵਿਆਂ ‘ਚ ਕੈਲਸ਼ੀਅਮ, ਵਿਟਾਮਿਨ-ਈ ਅਤੇ ਹੋਰ ਤੱਤ ਉੱਚਿਤ ਮਾਤਰਾ ਵਿੱਚ ਹੁੰਦੇ ਹਨ। ਜੋ ਕਿ ਸਾਡੇ ਦਿਲ ਵੀ ਫ਼ਾਇਦੇਮੰਦ ਹਨ। ਅਖਰੋਟ, ਬਦਾਮ, ਪਿਸਤਾ ਖਾਂਦੇ ਰਹੋ ਤਾਂ ਜੋੜਾ ਦੇ ਦਰਦ ਤੋਂ ਆਰਾਮ ਮਿਲੇਗਾ।
ਦਾਲਾਂ- ਦਾਲਾਂ ‘ਚ ਪ੍ਰੋਟੀਨ ਉੱਚਿਤ ਮਾਤਰਾ ‘ਚ ਹੁੰਦਾ ਹੈ। ਲੋਬੀਆ, ਰਾਜਮਾਂ ਅਤੇ ਹੋਰ ਕਈ ਦਾਲਾਂ ਹਨ, ਜਿਨ੍ਹਾਂ ਵਿੱਚ ਪ੍ਰੋਟੀਨ ਹੁੰਦਾ ਹੈ। ਪ੍ਰੋਟੀਨ ਜੋ ਕਿ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਦਾ ਹੈ। ਜੋੜਾ ਦੇ ਦਰਦ ‘ਚ ਵੀ ਅਸਰਦਾਰ ਹੁੰਦਾ ਹੈ।
ਗ੍ਰੀਨ ਟੀ- ਜੋੜਾ ਦੇ ਦਰਦ ਨੂੰ ਦੂਰ ਰੱਖਣ ਲਈ ਗ੍ਰੀਨ ਟੀ ਵੀ ਪੀਂਦੇ ਰਹੋ।
ਸੰਤਰੇ- ਸੰਤਰੇ, ਮੌਸਮੀ, ਨਿੰਬੂ ਵਰਗੇ ਫ਼ਲਾਂ ਵਿੱਚ ਵਿਟਾਮਿਨ-ਸੀ ਹੁੰਦਾ ਹੈ। ਇਸ ਲਈ ਸਰੀਰ ਨੂੰ ਵਿਟਾਮਿਨ ਨਾਲ ਭਰਪੂਰ ਅਤੇ ਸਿਹਤਮੰਦ ਰੱਖਣ ਲਈ ਅਜਿਹੇ ਫ਼ਲ ਖਾਣੇ ਚਾਹੀਦੇ ਹਨ।

LEAVE A REPLY