3ਦੀਵਾਲੀ ਤਾਂ ਬੀਤ ਚੁੱਕੀ ਹੈ ਪਰ ਇਸ ਦੌਰਾਨ ਲਾਜਵਾਬ ਮਠਿਆਈ ਦਾ ਮਜ਼ਾ ਲੈਣ ਵਾਲੇ ਕਿੰਨੇ ਹੀ ਲੋਕ ਹੁਣ ਭਾਰ ਘੱਟ ਕਰਨ ਬਾਰੇ ਸੋਚ ਰਹੇ ਹੋਣਗੇ। ਡਾਈਟਿੰਗ ਦੀ ਪਾਲਣਾ ਮੁਸ਼ਕਿਲ ਹੈ ਅਤੇ ਕੁਝ ਹੀ ਲੋਕ ਡਾਈਟਿੰਗ ਦੇ ਦਮ ‘ਤੇ ਲੰਬੇ ਸਮੇਂ ਲਈ ਭਾਰ ਘਟਾ ਸਕਦੇ ਹਨ। ਹੁਣ ਇਕ ਨਵੇਂ ਅਧਿਐਨ ‘ਚ ਪਤਾ ਲੱਗਾ ਹੈ ਕਿ ‘ਘੱਟ ਚਰਬੀ ਵਾਲਾ ਭੋਜਨ’ ਕਰਦੇ ਰਹਿਣ ਨਾਲ ਲੰਬੇ ਸਮੇਂ ਤੱਕ ਭਾਰ ਘਟਾਉਣ ਦੀ ਦਿਸ਼ਾ ‘ਚ ਘੱਟ ਹੀ ਪ੍ਰਭਾਵ ਪੈਂਦਾ ਹੈ।
ਮਾਹਿਰਾਂ ਦਾ ਕਹਿਣੈ ਕਿ ਭਾਰਤ ‘ਚ ਮੋਟਾਪਾ ਕਾਰਬੋਹਾਈਡ੍ਰੇਟ ਦੇ ਸੇਵਨ ਦੀ ਮਾਤਰਾ ਨਾਲ ਜੁੜਿਆ ਹੈ, ਜਦੋਂਕਿ ਪੱਛਮੀ ਦੇਸ਼ਾਂ ‘ਚ ਇਹ ਚਰਬੀ ਦੇ ਵਧੇਰੇ ਸੇਵਨ ਨਾਲ ਜੁੜਿਆ ਹੈ। ਬੋਸਟਨ ਦੇ ਹਾਰਵਰਡ ਮੈਡੀਕਲ ਸਕੂਲ ਦੇ ਵਿਗਿਆਨੀਆਂ ਦੀ ਅਗਵਾਈ ‘ਚ ਕੀਤੇ ਗਏ ਵਿਸ਼ਲੇਸ਼ਣ ‘ਚ ਭਾਰ ਘੱਟ ਕਰਨ ਨਾਲ ਜੁੜੇ 53 ਪ੍ਰਕਾਸ਼ਿਤ ਅਧਿਐਨ ਦੇ ਅੰਕੜਿਆਂ ਦੀ ਵਰਤੋਂ ਕੀਤੀ ਗਈ। ਇਨ੍ਹਾਂ ਅਧਿਐਨਾਂ ‘ਚ 68 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਦੇਖਿਆ ਗਿਆ ਕਿ ਘੱਟ ਚਰਬੀ ਵਾਲੇ ਭੋਜਨ ਕਿੰਨੇ ਹੀ ਲੋਕਪ੍ਰਿਯ ਕਿਉਂ ਨਾ ਹੋਣ, ਉਹ ਲੰਬੇ ਸਮੇਂ ਤੱਕ ਅਸਰਦਾਰ ਢੰਗ ਨਾਲ ਭਾਰ ਘਟਾਉਣ ਦੀ ਦਿਸ਼ਾ ‘ਚ ਵਧੇਰੇ ਚਰਬੀ ਵਾਲੇ ਭੋਜਨ ਤੋਂ ਜ਼ਿਆਦਾ ਅਸਰਦਾਰ ਨਹੀਂ ਹਨ।
ਗੁੜਗਾਓਂ ਸਥਿਤ ਮੇਦਾਂਤਾ ਹਸਪਤਾਲ ਦੇ ਐਂਡੋਕ੍ਰਾਈਨੋਲਾਜੀ ਐਂਡ ਡਾਇਬਟੀਜ਼ ਡਵੀਜ਼ਨ ਦੇ ਡਾ. ਅੰਬਰੀਸ਼ ਮਿੱਤਲ ਦਾ ਕਹਿਣੈ ਕਿ ਘੱਟ ਚਰਬੀ ਵਾਲਾ ਭੋਜਨ ਬਿਹਤਰ ਨਹੀਂ ਹੈ। ਅਸਲ ‘ਚ ਜੇਕਰ ਕੋਈ ਗੱਲ ਮਹੱਤਵਪੂਰਨ ਹੈ ਤਾਂ ਉਹ ਇਹ ਹੈ ਕਿ ਸਰੀਰ ‘ਚ ਕੀ ਜਾ ਰਿਹਾ ਹੈ ਅਤੇ ਕੀ ਨਸ਼ਟ ਹੋ ਰਿਹਾ ਹੈ।
ਡਾ. ਮਿੱਤਲ ਕਹਿੰਦੇ ਹਨ ਕਿ ਜੇਕਰ ਕੋਈ ਸਰੀਰ ਦਾ ਭਾਰ ਘਟਾਉਣਾ ਚਾਹੁੰਦਾ ਹੈ ਤਾਂ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਜਿੰਨੀ ਕੈਲੋਰੀ ਲੈ ਰਿਹਾ ਹੈ, ਉਸ ਤੋਂ ਵਧੇਰੇ ਕੈਲੋਰੀ ਖਪਤ ਕਰੇ। ਚੇਨਈ ‘ਚ ਡਾਇਬਟੀਜ਼ ਦੇ ਮਾਹਿਰ ਵੀ. ਮੋਹਨ ਨੇ ਕਿਹਾ ਕਿ ਭਾਰਤੀ ਭੋਜਨ ‘ਚ ਕੈਲੋਰੀ ਵਧੇਰੇ ਹੁੰਦੀ ਹੈ ਅਤੇ ਫ਼ਾਈਬਰ ਘੱਟ। ਭਾਰਤੀਆਂ ਵਲੋਂ ਗ੍ਰਹਿਣ ਕੀਤੀ ਜਾਣ ਵਾਲੀ ਕੈਲੋਰੀ ਦੀ ਮਾਤਰਾ ਦਾ ਲੱਗਭਗ ਅੱਧਾ ਹਿੱਸਾ ਚੌਲਾਂ ਕਾਰਨ ਹੈ।
ਦਿ ਲਾਂਸੇਟ : ਡੀ. ਐਂਡ. ਈ. ਦੇ ਨਤੀਜਿਆਂ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਭਾਰਤ ਦੀ ਪ੍ਰਸਿੱਧ ਪੋਸ਼ਣ ਅਤੇ ਆਹਾਰ ਮਾਹਿਰ ਈਸ਼ੀ ਖੋਸਲਾ ਨੇ ਕਿਹਾ ਕਿ ਇਲਾਜ ਕਾਰਜਪ੍ਰਣਾਲੀ ਤਹਿਤ ਪਿਛਲੇ 2 ਦਹਾਕਿਆਂ ‘ਚ ਘੱਟ ਚਰਬੀ ਵਾਲੇ ਭੋਜਨ ਦਾ ਭਾਵ ਘੱਟ ਕਾਰਬੋਹਾਈਡ੍ਰੇਟ ਅਤੇ ਚੰਗੀ ਚਰਬੀ ਦੇ ਰੂਪ ‘ਚ ਤਬਦੀਲ ਹੋ ਗਿਆ ਹੈ।

LEAVE A REPLY