ramdev-noodles1aਨਵੀਂ ਦਿੱਲੀ : ਬੀਤੇ ਕੱਲ੍ਹ ਲਾਂਚ ਹੋਏ ਬਾਬਾ ਰਾਮਦੇਵ ਦੇ ਆਟਾ ਨੂਡਲਜ਼ ਵਿਵਾਦਾਂ ਵਿਚ ਆ ਗਏ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਪ੍ਰੋਡਕਟ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਿਟੀ ਆਫ ਇੰਡੀਆ ਦੀ ਮਨਜ਼ੂਰੀ ਨਹੀਂ ਮਿਲੀ। ਜੇਕਰ ਅਜਿਹਾ ਹੁੰਦਾ ਹੈ ਤਾਂ ਰਾਮਦੇਵ ਦੇ ਇਹ ਨੂਡਲਜ਼ ਮੁਸ਼ਕਲ ਵਿਚ ਆ ਸਕਦੇ ਹਨ।
ਹਾਲਾਂਕਿ, ਇਨ੍ਹਾਂ ਨੂਡਲਜ਼ ਦੇ ਪੈਕੇਟ ‘ਤੇ ਐਫ.ਐਸ.ਐਸ.ਆਈ. ਦਾ ਲਾਈਸੈਂਸ ਨੰਬਰ ਅੰਕਿਤ ਹੈ। ਜਾਣਕਾਰੀ ਮੁਤਾਬਕ ਐਫ.ਐਸ.ਐਸ.ਆਈ. ਦੇ ਚੇਅਰਪਰਸਨ ਆਸ਼ੀਸ਼ ਬਹੁਗੁਣਾ ਨੇ ਕਿਹਾ ਹੈ ਕਿ ਪਤੰਜਲੀ ਦੇ ਇਨ੍ਹਾਂ ਨੂਡਲਜ਼ ਨੇ ਉਨ੍ਹਾਂ ਤੋਂ ਮਨਜ਼ੂਰੀ ਨਹੀਂ ਲਈ ਹੈ। ਜਦੋਂ ਉਨ੍ਹਾਂ ਕੋਲੋਂ ਪੈਕਟ ‘ਤੇ ਅੰਕਿਤ ਲਾਈਸੈਂਸ ਨੰਬਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਸ ਪ੍ਰੋਡਕਟ ਨੂੂੰ ਮਨਜ਼ੂਰੀ ਹੀ ਨਹੀਂ ਮਿਲੀ ਉਸ ਨੂੰ ਲਾਈਸੈਂਸ ਕਿਵੇਂ ਮਿਲੇਗਾ।

LEAVE A REPLY