thudi sahat
ਮੋਟਾਪਾ ਇਕ ਅਜਿਹੀ ਬੀਮਾਰੀ ਹੈ, ਜਿਸ ਨੂੰ ਕੰਟਰੋਲ ਕਰਨਾ ਬਹੁਤ ਹੀ ਮੁਸ਼ਕਿਲ ਕੰਮ ਹੈ। ਅੱਜ ਹਰ 5 ‘ਚੋਂ 3 ਵਿਅਕਤੀ ਇਸ ਬੀਮਾਰੀ ਦੀ ਲਪੇਟ ‘ਚ ਹਨ। ਹਾਲਾਂਕਿ ਮੋਟਾਪੇ ਦਾ ਸ਼ਿਕਾਰ ਹੋਣ ਦਾ ਜ਼ਿੰਮੇਵਾਰ ਇਨਸਾਨ ਖੁਦ ਹੀ ਹੈ। ਜੰਕ ਫ਼ੂਡ, ਬੇਨਿਯਮੀ ਭੋਜਨ, ਤਣਾਅ ਅਤੇ ਪੂਰੀ ਨੀਂਦ ਨਾ ਲੈਣਾ ਭਾਰ ਵਧਣ ਲਈ ਕਾਰਨ ਬਣਦੇ ਹਨ ਸਗੋਂ ਮੋਟਾਪਾ ਕਈ ਹੋਰ ਬੀਮਾਰੀਆਂ ਦੀ ਜੜ ਵੀ ਬਣਦੀ ਹੈ। ਮੋਟਾਪੇ ਦਾ ਸ਼ਿਕਾਰ ਹਰ ਵਿਅਕਤੀ ਇਹੀ ਸੋਚਦਾ ਹੈ ਕਿ ਹੁਣ ਕੁਝ ਵੀ ਹੋ ਜਾਵੇ ਉਹ ਕੱਲ ਆਪਣੀ ਡਾਈਟਿੰਗ ਅਤੇ ਕਸਰਤ ਵੱਲ ਧਿਆਨ ਦੇਵੇਗਾ ਪਰ ਕੁਝ ਗੰਦੀਆਂ ਆਦਤਾਂ ਅਜਿਹੀਆਂ ਹਨ ਜੋ ਉਸ ਨੂੰ ਪਤਲਾ ਹੋਣ ਨਹੀਂ ਦਿੰਦੀਆਂ। ਜੇਕਰ ਤੁਸੀਂ ਆਪਣੇ ਖਾਣ-ਪੀਣ ‘ਤੇ ਕੰਟਰੋਲ ਨਹੀਂ ਕਰਦੇ ਹੋ, ਤਾਂ ਤੁਸੀਂ ਲੱਖ ਕੋਸ਼ਿਸ਼ਾਂ ਕਰ ਲਵੋ, ਤੁਸੀਂ ਕਦੇ ਵੀ ਪਤਲੇ ਨਹੀਂ ਹੋ ਸਕਦੇ।
ਆਪਣੀਆਂ ਇਨ੍ਹਾਂ 5 ਆਦਤਾਂ ਨੂੰ ਹੁਣ ਤੋਂ ਬਦਲ ਲਵੋ ਨਹੀਂ ਤਾਂ ਤੁਸੀਂ ਕਦੇ ਵੀ ਪਤਲੇ ਨਹੀਂ ਹੋ ਸਕੋਗੇ।
1- ਮਿੱਠਾ ਖਾਣ ਦੀ ਆਦਤ
ਗੱਲ ਚਾਹੇ ਬਰੇਕਫ਼ਾਸਟ ਦੀ ਹੋਵੇ, ਪੈਕ ਦਹੀ ਦੀ ਜਾਂ ਚਾਹ ਕੌਫ਼ੀ ਦੀ, ਤੁਹਾਨੂੰ ਹਰ ਕਿਸੇ ਚੀਜ਼ ‘ਚ ਸ਼ੂਗਰ ਮਤਲਬ ਮਿੱਠੇ ਦੀ ਮਾਤਰਾ ਤਾਂ ਮਿਲ ਹੀ ਜਾਵੇਗੀ ਜੋ ਸਰੀਰ ‘ਚ ਇਕੱਠੀ ਹੋ ਕੇ ਚਰਬੀ ਦਾ ਰੂਪ ਲੈ ਲੈਂਦੀ ਹੈ। ਇਸ ਲਈ ਬਾਜ਼ਾਰ ਤੋਂ ਕੋਈ ਵੀ ਚੀਜ਼ ਖਰੀਦਣ ਤੋਂ ਪਹਿਲਾਂ ਲੇਬਲ ‘ਤੇ ਉਸ ਦੇ ਸ਼ੂਗਰ ਕੰਟੇਂਟ ਬਾਰੇ ਪੜ੍ਹ ਲਵੋ।
2- ਡੇਲੀ ਡੇਜਰਟ ਖਾਣਾ
ਅੱਜ-ਕੱਲ ਲੋਕਾਂ ਨੂੰ ਇੰਨਾ ਮਿੱਠਾ ਖਾਣ ਦੀ ਆਦਤ ਪੈ ਚੁੱਕੀ ਹੈ, ਉਨ੍ਹਾਂ ਨੂੰ ਰੋਜ਼ ਖਾਣਾ ਖਾਣ ਤੋਂ ਬਾਅਦ ਕੁਝ ਮਿੱਠਾ ਚਾਹੀਦਾ ਪਰ ਡੇਜਰਟ ‘ਚ ਕਾਫ਼ੀ ਗੁਣਾ ਸ਼ੂਗਰ ਹੁੰਦੀ ਹੈ, ਜਿਸ ਨੂੰ ਰਾਤ ‘ਚ ਖਾਣ ਨਾਲ ਮੋਟਾਪਾ ਕਾਫ਼ੀ ਤੇਜ਼ੀ ਨਾਲ ਵਧਦਾ ਹੈ।
3- ਹਰ ਸਮੇਂ ਕੁਝ ਨਾ ਕੁਝ ਖਾਂਦੇ ਰਹਿਣਾ
ਬਹੁਤ ਸਾਰੇ ਲੋਕਾਂ ਨੂੰ ਦਫ਼ਤਰ ਜਾਂ ਫ਼ਰੀ ਟਾਈਮ ‘ਚ ਬੈਠ ਕੇ ਕੁਝ ਨਾ ਕੁਝ ਖਾਣ ਦੀ ਆਦਤ ਹੁੰਦੀ ਹੈ। ਜੇਕਰ ਤੁਸੀਂ ਵੀ ਇਹੀ ਕੁਝ ਕਰਦੇ ਹੋ ਸਾਰਾ ਦਿਨ ਤਾਂ ਤੁਹਾਡਾ ਪੇਟ ਕਦੇ ਘੱਟ ਨਹੀਂ ਹੋਵੇਗਾ। ਪੈਕੇਟ ਬੰਦ ਸਨੈਕਸ ‘ਚ ਕਾਫ਼ੀ ਮਾਤਰਾ ‘ਚ ਸੋਡੀਅਮ, ਕਾਰਬੋਹਾਈਡਰੇਟ ਅਤੇ ਸ਼ੂਗਰ ਹੁੰਦੀ ਹੈ। ਜੇਕਰ ਤੁਹਾਨੂੰ ਸਨੈਕ ਖਾਣਾ ਹੀ ਹੈ ਤਾਂ ਤੁਸੀਂ ਫ਼ਾਈਬਰ ਜਾਂ ਪ੍ਰੋਟੀਨ ਨਾਲ ਭਰੇ ਘਰ ਦਾ ਬਣਿਆ ਭੋਜਨ ਖਾਓ।
4- ਰੋਜ਼ ਸ਼ਰਾਬ ਪੀਣ ਦੀ ਆਦਤ
ਡਿਨਰ ਦੇ ਨਾਲ ਜੋ ਲੋਕ ਸ਼ਰਾਬ ਪੀਂਦੇ ਹਨ। ਉਨ੍ਹਾਂ ਦੇ ਪੇਟ ‘ਚ ਤਾਂ ਸਿੱਧੇ ਤੌ ‘ਤੇ ਸ਼ੱਕਰ ਜਾ ਰਹੀ ਹੈ, ਜੋ ਉਨ੍ਹਾਂ ਨੂੰ ਕਦੇ ਪਤਲਾ ਨਹੀਂ ਹੋਣ ਦੇਵੇਗੀ। ਉੱਥੇ ਹੀ ਜੇਕਰ ਤੁਸੀਂ ਆਪਣੀ ਇਸ ਆਦਤ ਨੂੰ ਥੋੜ੍ਹਾ ਕਾਬੂ ਕਰ ਲਵੋ ਅਤੇ ਕੁਝ ਦਿਨਾਂ ‘ਚ ਸਿਰਫ਼ ਇਕ ਵਾਰ ਸ਼ਰਾਬ ਦਾ ਸੇਵਨ ਕਰੋ ਤਾਂ ਤੁਹਾਡਾ ਮੋਟਾਪਾ ਤੇਜ਼ੀ ਨਾਲ ਘਟੇਗਾ।
5- ਕਸਰਤ ਨਾ ਕਰਨਾ
ਜੇਕਰ ਤੁਸੀਂ ਆਪਣੇ ਸਰੀਰ ਨੂੰ ਲਗਾਤਾਰ ਘੱਟ ਨਹੀਂ ਕਰਵਾ ਰਹੇ ਹੋ ਅਤੇ ਖਾ ਕੇ ਸੋਫ਼ੇ ‘ਤੇ ਪਏ ਰਹਿੰਦੇ ਹੋ ਤਾਂ ਤੁਸੀਂ ਕਦੇ ਪਤਲੇ ਨਹੀਂ ਹੋ ਸਕਦੇ। ਬਾਡੀ ਫ਼ੈਟ ਨੂੰ ਘਟਾਉਣ ਲਈ ਸਰੀਰ ਨੂੰ ਵਰਕਆਊਟ ਕਰਵਾਓ ਅਤੇ ਖੂਬ ਪਸੀਨਾ ਵਹਾਓ। ਇਸ ਨਾਲ ਤੁਹਾਡਾ ਭਾਰ ਆਪਣੇ ਆਪ ਘੱਟ ਹੋਵੇਗਾ।

LEAVE A REPLY