ਕੋਚੀ – ਦੇਸ਼ ਦੇ ਦੱਖਣਾ ਸੂਬੇ ਕੇਰਲ ਵਿਚ ਬੀਤੇ ਕਈ ਦਿਨਾਂ ਤੋਂ ਜਾਰੀ ਬਾਰਿਸ਼ ਨੇ ਸੂਬੇ ਵਿਚ ਵੱਡੀ ਪੱਧਰ ਤੇ ਤਬਾਹ ਮਚਾਈ ਹੈ। ਇਥੇ ਸੜਕਾਂ ਜਿਥੇ ਨਦੀਆਂ ਦਾ ਰੂਪ ਧਾਰਨ ਕਰ ਗਈਆਂ ਹਨ, ਉਥੇ ਲੋਕਾਂ ਦੇ ਘਰ ਵੀ ਪਾਣੀ ਵਿਚ ਡੁੱਬ ਗਏ ਹਨ।
ਇਸ ਦੌਰਾਨ ਕੇਰਲ ਵਿਚ ਹੜ੍ਹ ਕਾਰਨ ਮ੍ਰਿਤਕਾਂ ਦਾ ਅੰਕੜਾ ਵਧਦਾ ਹੀ ਜਾ ਰਿਹਾ ਹੈ।
ਸੈਨਾ ਵੱਲੋਂ ਨਾਗਰਿਕਾਂ ਦੀ ਮਦਦ
ਹੜ੍ਹ ਪ੍ਰਭਾਵਿਤ ਕੇਰਲਾ ਦੀ ਮਦਦ ਲਈ ਭਾਰਤੀ ਹਵਾਈ ਸੈਨਾ ਦਿਨ ਰਾਤ ਕੰਮ ਕਰ ਰਹੀ ਹੈ। ਮੁਸ਼ਕਿਲ ਹਾਲਾਤਾਂ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਜਾ ਰਿਹਾ ਹੈ ਅਤੇ ਭੁੱਖੇ ਲੋਕਾਂ ਤਕ ਭੋਜਨ ਵੀ ਪਹੁੰਚਾਇਆ ਜਾ ਰਿਹਾ ਹੈ।
ਖਾਲਸਾ ਏਡ ਦੀ ਟੀਮ ਕੇਰਲਾ ਵਿਚ ਮਸੀਹਾ ਬਣ ਕੇ ਪਹੁੰਚੀ
ਇਸ ਦੌਰਾਨ ਦੁਨੀਆ ਵਿਚ ਕੁਦਰਤੀ ਕਰੋਪੀ ਨਾਲ ਪੀੜਤ ਲੋਕਾਂ ਦੀ ਮਦਦ ਕਰਨ ਵਾਲੀ ਖਾਲਸਾ ਏਡ ਦੀ ਟੀਮ ਕੇਰਲਾ ਵਿਚ ਮਸੀਹਾ ਬਣ ਕੇ ਪਹੁੰਚ ਚੁੱਕੀ ਹੈ।
ਕ੍ਰਿਕਟਰਾਂ ਵਲੋਂ ਮਦਦ ਦੀ ਅਪੀਲ
ਇਸ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਹਾਰਦਿਕ ਪਾਂਡਿਆ ਤੇ ਸ਼ਿਖਰ ਧਵਨ ਆਦਿ ਨੇ ਕੇਰਲ ਦੇ ਲੋਕਾਂ ਦੀ ਮਦਦ ਦੀ ਅਪੀਲ ਕੀਤੀ ਹੈ।