ਪਟਿਆਲਾ– ਫਿਰੋਜ਼ਪੁਰ ਰੇਂਜ ਦੇ ਆਈ.ਜੀ ਗੁਰਿੰਦਰਪਾਲ ਸਿੰਘ ਢਿੱਲੋਂ ਦੀ ਪਟਿਆਲਾ ਦੇ ਅਰਬਨ ਸਟੇਟ ਵਿਚ ਸਥਿਤ ਨਿੱਜੀ ਰਿਹਾਇਸ਼ ਉਤੇ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਗਈ।
ਸੀਬੀਆਈ ਦੀ ਟੀਮ ਵੱਲੋਂ ਇਹ ਛਾਪਾ ਬੀਤੀ ਰਾਤ ਗੁਪਤ ਤੌਰ ’ਤੇ ਮਾਰਿਆ ਗਿਆ।
ਇਸ ਦੌਰਾਨ ਆਈ.ਜੀ ਗੁਰਿੰਦਰਪਾਲ ਸਿੰਘ ਢਿੱਲੋਂ ਨੇ ਦਾਅਵਾ ਕੀਤਾ ਹੈ ਕਿ ਸ਼ਿਵ ਕੁਮਾਰ ਸ਼ਰਮਾ ਆਈਪੀਐਸ (ਰਿਟ.) ਨੇ ਗ੍ਰਿਫਤਾਰੀ ਤੋਂ ਬਚਣ ਦੀ ਕੋਸ਼ਿਸ਼ ਚ ਸਾਜਿਸ਼ ਰਚੀ ਹੈ।