ਜੰਮੂ- 300 ਕਿਲੋਮੀਟਰ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇ ‘ਤੇ ਜ਼ਮੀਨ ਖਿਸਕਣ ਤੋਂ ਬਾਅਦ ਟ੍ਰੈਫਿਕ ਰੋਕ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਰਾਮਬਨ ‘ਚ ਖੂਨੀ ਨਾਲੇ ਕੋਲ ਜ਼ਮੀਨ ਖਿਸਕੀ ਹੈ। ਇਕ ਚੱਟਾਨ ਕਾਰ ‘ਤੇ ਆ ਕੇ ਡਿੱਗੀ, ਜਿਸ ਨਾਲ ਉਸ ‘ਚ ਸਵਾਰ ਯਾਤਰੀ ਵਾਲ-ਵਾਲ ਬਚ ਗਏ। ਫਿਲਹਾਲ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਮਲਬਾ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ।