ਪੰਚਕੂਲਾ— ਹਰਿਆਣਾ ਦੇ ਪੰਚਕੂਲਾ ਸ਼ਹਿਰ ਤੋਂ ਗੈਂਗਰੇਪ ਦੀ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 40 ਲੋਕਾਂ ਨੇ ਕਥਿਤ ਰੂਪ ਨਾਲ 22 ਸਾਲਾ ਵਿਆਹੁਤਾ ਨਾਲ ਚਾਰ ਦਿਨ ਤੱਕ ਗੈਂਗਰੇਪ ਕੀਤਾ। ਪੀੜਤਾ ਕਿਸੇ ਤਰ੍ਹਾਂ ਨਾਲ ਉਨ੍ਹਾਂ ਦੇ ਚੰਗੁਲ ਤੋਂ ਬਚ ਕੇ ਭੱਜ ਗਈ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਗੈਂਗਰੇਪ ਦੀ ਘਟਨਾ ਇਕ ਸਰਕਾਰੀ ਗੈਸਟ ਹਾਊਸ ‘ਚ ਅੰਜਾਮ ਦਿੱਤਾ ਗਿਆ। ਇਸ ਹੈਵਾਨੀਅਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਤੱਕ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗੈਂਗਰੇਪ ਪੀੜਤਾ ਦੀ ਮੈਡੀਕਲ ਜਾਂਚ ‘ਚ ਰੇਪ ਦੀ ਪੁਸ਼ਟੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਰਕਾਰੀ ਗੈਸਟ ਹਾਊਸ ਪੰਚਕੂਲਾ ਦੇ ਮੋਰਨੀ ਇਲਾਕੇ ਦੀ ਹੈ। ਗੈਸਟ ਹਾਊਸ ਦੇ ਆਸਪਾਸ ਦਾ ਇਲਾਕ ਸੁਨਸਾਨ ਹੈ। ਪੁਲਸ ਨੇ ਗੈਸਟ ਹਾਊਸ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਘਟਨਾ ਦੇ ਸਿਲਸਿਲੇ ‘ਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਹੋਰ ਦੋਸ਼ੀਆਂ ਦੀ ਤਲਾਸ਼ ਜਾਰੀ ਹੈ। ਪੁਲਸ ਨੇ ਲੜਕੀ ਦੇ ਬਿਆਨ ਦਰਜ ਕਰ ਲਏ ਹਨ।