ਗੁਰੂਗ੍ਰਾਮ— ਗੁਰੂਗ੍ਰਾਮ ‘ਚ ਚਰਚਿਤ ਪ੍ਰਦੁੱਮਣ ਹੱਤਿਆਕਾਂਡ ਦੇ ਨਾਬਾਲਗ ਦੋਸ਼ੀ ਨੂੰ ਸੁਪਰੀਮ ਕੋਰਟ ਨੇ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਨਾਬਾਲਗ ਵੱਲੋਂ ਪਾਈ ਗਈ ਡਿਫਾਲਟ ਬੇਲ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਦੋਸ਼ੀ ਦੇ ਵਕੀਲ ਦਾ ਕਹਿਣਾ ਹੈ ਕਿ ਨਿਸ਼ਚਿਤ ਸਮੇਂ ‘ਚ ਦੋਸ਼ ਪੱਤਰ ਦਾਖ਼ਲ ਨਹੀਂ ਹੋਇਆ, ਇਸ ਲਈ ਉਸ ਨੂੰ ਜ਼ਮਾਨਤ ਦਿੱਤੀ ਜਾਵੇ।
ਸੁਪਰੀਮ ਕੋਰਟ ਨੇ ਸਾਫ ਕੀਤਾ ਹੈ ਕਿ ਇਹ ਕਤਲ ਦਾ ਮਾਮਲਾ ਹੈ ਅਤੇ ਇਸ ‘ਚ ਉਮਰਕੈਦ ਹੋ ਸਕਦੀ ਹੈ। ਦੋਸ਼ ਪੱਤਰ 90 ਦਿਨਾਂ ਦੇ ਅੰਦਰ ਵੀ ਦਾਇਰ ਕੀਤਾ ਜਾ ਸਕਦਾ ਹੈ। ਪੰਜਾਬ-ਹਰਿਆਣਾ ਨੇ ਨਾਬਾਲਗ ਦੋਸ਼ੀ ਨੂੰ ਡਿਫਾਲਟ ਬੇਲ ਦੇਣ ਤੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਨਾਬਾਲਗ ਦੋਸ਼ੀ ਨੇ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਸੀ। ਪਿਛਲੇ ਸਾਲ 8 ਦਸੰਬਰ ਨੂੰ ਗੁਰੂਗ੍ਰਾਮ ਦੇ ਇਕ ਸਕੂਲ ਦੇ ਬਾਥਰੂਮ ‘ਚ ਦੂਜੀ ਜਮਾਤ ਦੇ ਵਿਦਿਆਰਥੀ ਪ੍ਰਦੁੱਮਣ ਠਾਕੁਰ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਗੁਰੂਗ੍ਰਾਮ ਪੁਲਸ ਨੇ ਤੁਰੰਤ ਸਕੂਲ ਦੇ ਕੰਡਕਟਰ ਨੂੰ ਕਤਲ ਦਾ ਦੋਸ਼ੀ ਬਣਾਇਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪ੍ਰਦੁੱਮਣ ਦਾ ਪਰਿਵਾਰ ਪੁਲਸ ਦੀ ਜਾਂਚ ਤੋਂ ਸੰਤੁਸ਼ਟ ਨਹੀਂ ਹੋਇਆ ਅਤੇ ਉਨ੍ਹਾਂ ਨੇ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ। ਬਹੁਤ ਦਬਾਅ ਦੇ ਬਾਅਦ ਇਹ ਮਾਮਲਾ ਸੀ.ਬੀ.ਆਈ ਨੂੰ ਸੌਂਪਿਆ ਗਿਆ। ਸੀ.ਬੀ.ਆਈ ਜਾਂਚ ‘ਚ ਸਾਹਮਣੇ ਆਇਆ ਕਿ ਬੱਚੇ ਦਾ ਕਤਲ ਸਕੂਲ ‘ਚ ਪੜ੍ਹਨ ਵਾਲੇ 11ਵੀਂ ਜਮਾਤ ਦੇ ਵਿਦਿਆਰਥੀ ਨੇ ਕੀਤਾ ਸੀ।