ਨਵੀਂ ਦਿੱਲੀ: ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਮੁੱਖ ਕੋਚ ਅਨਿਲ ਕੁੰਬਲੇ ਦੇ ਨਾਲ ਮਤਭੇਦ ‘ਤੇ ਪ੍ਰਸ਼ੰਸਨਿਕ ਮੈਨੇਜ਼ਰ ਕਪਿਲ ਮਲਹੋਤਰਾ ਦੀ ਰਿਪੋਰਟ ‘ਚ ਕਲੀਨਚਿਟ ਦਿੱਤੀ ਗਈ ਹੈ। ਚੈਂਪੀਅਨ ਟਰਾਫ਼ੀ ਤੋਂ ਬਾਅਦ ਸਾਬਕਾ ਲੇਗ ਸਪਿਨਰ ਕੁੰਬਲੇ ਨੇ ਅਹੁੱਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਭਾਰਤ ਘਰੇਲੂ ਸਰਜਮੀ ਜਾ ਫ਼ਿਰ ਵਿਦੇਸ਼ੀ ਸਰਜਮੀ ਦੀ ਰਿਪੋਰਟ ਜਰੂਰੀ ਹੈ ਅਤੇ ਆਮ ਤੌਰ ‘ਤੇ ਇਸ ਨੂੰ ਮਹਿਜ ਔਪਚਾਰਿਕਤਾ ਮੰਨੀਆ ਜਾਂਦਾ ਹੈ। ਕੁੰਬਲੇ ਦੇ ਅਸਤੀਫ਼ੇ ਨੂੰ ਦੇਖਦੇ ਹੋਏ ਹਾਲਾਕਿ ਬੀ. ਸੀ. ਸੀ.ਆਈ. ਨੇ ਵਿਸ਼ੇਸ਼ ਤੌਰ ‘ਤੇ ਕ੍ਰਿਕਟ ਕਲੱਬ ਆਫ਼ ਇੰਡੀਆ ਦੇ ਮਲਹੋਤਰਾ ਨੂੰ ਆਦੇਸ਼ ਦਿੱਤਾ ਹੈ ਕਿ ਉਹ ਇੰਗਲੈਂਡ ‘ਚ ਕੋਹਲੀ ਅਤੇ ਕੁੰਬਲੇ ਦੇ ਵਿੱਚਾਲੇ ਮਤਭੇਦ ਦੀ ਘਟਨਾ ‘ਤੇ ਰਿਪੋਰਟ ਦੇਣ। ਹਾਲਾਕਿ ਪਤਾ ਚੱਲਿਆ ਹੈ ਕਿ ਮਲਹੋਤਰਾ ਦੀ ਰਿਪੋਰਟ ‘ਚ ਕਿਸੇ ਤਰ੍ਹਾਂ ਦੀ ਵਿਵਾਦਪੂਰਨ ਘਟਨਾ ਦਾ ਜ਼ਿਕਰ ਨਹੀਂ ਹੈ। ਬੀ. ਸੀ. ਸੀ. ਆਈ. ਦੇ ਇੱਕ ਅਧਿਕਾਰੀ ਨੇ ਨਾਂ ਜ਼ਾਹਿਰ ਨਹੀਂ ਕਰਨ ਦੀ ਸ਼ਰਤ ‘ਤੇ ਦੱਸਿਆ ਕਿ ਕਪਿਲ ਮਲਹੋਤਰਾ ਨੇ ਆਪਣੀ ਰਿਪੋਰਟ ਸੌਪ ਦਿੱਤੀ ਹੈ। ਰਿਪੋਰਟ ‘ਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ। ਉਸ ਨੇ ਇਹ ਸੁਝਾਅ ਦਿੱਤਾ ਹੈ ਕਿ ਕਪਤਾਨ ਵਿਰਾਟ ਕੋਹਲੀ ਨੇ ਕੋਚ ਦੇ ਪ੍ਰਤੀ ਬੁਰਾ ਬਰਤਾਅ ਕੀਤਾ ਹੋਵੇ ਜਾ ਇਸ ਤਰ੍ਹਾਂ ਦੀ ਕੋਈ ਘਟਨਾ ਦਾ ਜ਼ਿਕਰ ਨਹੀਂ ਹੈ ਜਿਸ ਅਨੁਸ਼ਾਸਨ ਦੀ ਉਲੰਘਣਾ ਮੰਨੀ ਜਾਵੇ। ਇਹ ਪੁੱਛਣ ‘ਤੇ ਕਿ ਕਪਤਾਨ ਅਤੇ ਕੋਚ ਅਭਿਆਸ ਸੈਸ਼ਨ ਦੌਰਾਨ ਇੱਕ ਦੂਜੇ ਨਾਲ ਗੱਲਬਾਤ ਨਹੀਂ ਕਰ ਰਹੇ ਸੀ ਤਾਂ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਕਥਿਤ ਤੌਰ ‘ਤੇ ਇਸ ਤਰ੍ਹਾਂ ਦੀ ਘਟਨਾ ਦਾ ਜ਼ਿਕਰ ਕਰਨ ਨੂੰ ਕਿਹਾ ਗਿਆ ਸੀ ਜਿਸ ਨੇ ਡ੍ਰੇਸਿੰਗ ਰੂਮ ਦਾ ਮਾਹੌਲ ਜਾ ਟੀਮ ਦਾ ਮਨੋਬਲ ਪ੍ਰਭਾਵਿਤ ਕੀਤਾ ਹੋਵੇ। ਰਿਪੋਰਟ ‘ਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ।