ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਸੱਤ ਮੈਂਬਰੀ ਵਿਸ਼ੇਸ਼ ਕਮੇਟੀ ਵਿੱਚ ਪੱਛਮੀ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਭਾਰਤੀ ਕਿ?ਕਟ ਟੀਮ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਗਾਂਗੁਲੀ ਦੇ ਨਾਲ ਬੋਰਡ ਦੇ ਅਹਿਮ ਅਹੁਦੇਦਾਰ ਰਾਜੀਵ ਸ਼ੁਕਲਾ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ ਲੋਢਾ ਕਮੇਟੀ ਦੇ ਕੁੱਝ ਵਿਵਾਦਗ੍ਰਸਤ ਸੁਧਾਰਾਂ ਦੀ ਸਮੀਖਿਆ ਕਰੇਗੀ। ਬੋਰਡ ਦੀਆਂ ਸੂਬਾਈ ਇੱਕਾਈਆਂ ਨੇ ਇਨ੍ਹਾਂ ਸੁਧਾਰਾਂ ਦਾ ਵਿਰੋਧ ਕੀਤਾ ਹੈ। ਇਸ ਕਮੇਟੀ ਦੇ ਹੋਰ ਮੈਂਬਰਾਂ ਵਿੱਚ ਟੀਸੀ ਮੈਥਿਊਜ਼, ਬੋਰਡ ਦੇ ਖਜ਼ਾਨਚੀ ਅਨਿਰੁੱਧ ਚੌਧਰੀ ਅਤੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਸ਼ਾਮਲ ਹਨ। ਕਮੇਟੀ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਬੋਰਡ ਦੀ ਆਮ ਸਭਾ ਵਿੱਚ ਵਿੱਚਾਰਨ ਲਈ ਕੁੱਝ ਗੰਭੀਰ ਮੁੱਦਆਂ ਦੀ ਸ਼ਨਾਖ਼ਤ ਕਰੇ ਜਿਨ੍ਹਾਂ ਨੂੰ ਸੁਪਰੀਮ ਕੋਰਟ ਨੂੰ ਵੀ ਸੌਂਪਿਆ ਜਾ ਸਕੇ।
ਕੱਲ੍ਹ ਮੁੰਬਈ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਮੀਟਿੰਗ ਵਿੱਚ ਕਮੇਟੀ ਦੇ ਗਠਿਨ ਦਾ ਫ਼ੈਸਲਾ ਕੀਤਾ ਗਿਆ ਸੀ। ਬੋਰਡ ਨੇ ਬਿਆਨ ਵਿੱਚ ਕਿਹਾ ਸੀ ਕਿ ਇਸ ਮਾਮਲੇ ਦੀ ਸੁਣਵਾਈ ਲਈ ਸੁਪਰੀਮ ਕੋਰਟ ਵਿੱਚ ਅਗਲੀ ਤਰੀਕ 14 ਜੁਲਾਈ 2017 ਤੈਅ ਹੈ। ਇਸ ਤੱਥ ਨੂੰ ਧਿਆਨ ਵਿੱਚ ਰੱਖਦਿਆਂ ਕਮੇਟੀ ਨੂੰ ਜਾਣੂ ਕਰਵਾਇਆ ਜਾਂਦਾ ਹੈ ਕਿ ਆਪਣੀ ਮੀਟਿੰਗ ਲਈ ਜਲਦੀ ਕੋਈ ਤਰੀਕ ਤੈਅ ਕਰੇ ਜਿਸ ਨਾਲ ਉਪਰੋਕਤ ਕਾਰਜ ਨੂੰ ਅਤਿ ਜ਼ਰੂਰੀ ਸਮਝਣਾ ਨਿਸਚਿਤ ਹੋਵੇ ਅਤੇ ਇਸਦੀ ਲਿਖਤੀ ਰਿਪੋਰਟ 10 ਜੁਲਾਈ 2017 ਤੋਂ ਪਹਿਲਾਂ ਵੰਡੀ ਜਾ ਸਕੇ ਤਾਂ ਜੋ ਆਮ ਸਭਾ ਵਿੱਚ ਇਸ ਉੱਤੇ ਚਰਚਾ ਹੋ ਸਕੇ ਅਤੇ ਸੁਣਵਾਈ ਤੋਂ ਪਹਿਲਾਂ ਇਸ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਕਿ?ਕਟ ਬੋਰਡ ਦੇ ਕਾਰਜਕਾਰੀ ਪ੍ਰਧਾਨ ਸੀ ਕੇ ਖੰਨਾ ਨਿਜੀ ਕਾਰਨਾਂ ਕਰਕੇ ਬੋਰਡ ਦੀ ਵਿਸ਼ੇਸ਼ ਆਮ ਸਭਾ ਵਿੱਚ ਵੀ ਹਿੱਸਾ ਨਹੀ ਲੈ ਸਕੇ ਸਨ। ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਵਿੱਚ ਜਿਨ੍ਹਾਂ ਚਾਰ ਵਿਵਾਦਮਈ ਸਿਫ਼ਾਰਸ਼ਾਂ ਕਾਰਨ ਦੇਰੀ ਹੋ ਰਹੀ ਹੈ, ਉਨ੍ਹਾਂ ਵਿੱਚ ਇੱਕ ਰਾਜ , ਇੱਕ ਵੋਟ, ਅਹੁਦੇਦਾਰਾਂ ਦੀ ਉਮਰ 70 ਸਾਲ ਤੱਕ ਸੀਮਤ ਕਰਨਾ, ਅਹੁਦੇਦਾਰਾਂ ਦਾ ਕਾਰਜਕਾਲ ਤੋਂ ਬਾਅਦ ਬ੍ਰੇਕ ਵਿੱਚ ਜਾਣਾ ਅਤੇ ਕੌਮੀ ਚੋਣ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਸ਼ਾਮਲ ਹੈ। ਇਸ ਵਿਸ਼ੇਸ਼ ਕਮੇਟੀ ਵਿੱਚ ਸ਼ਾਮਲ ਕੁੱਝ ਮੈਂਬਰ ਕ੍ਰਿਕਟ ਪ੍ਰਸ਼ਾਸਨ ਵਿੱਚ ਕਈ ਅਹਿਮ ਜਿੰਮੇਵਾਰੀਆਂ ਨਿਭਾਅ ਰਹੇ ਹਨ। ਗਾਂਗੁਲੀ ਬੰਗਾਲ ਕਿ?ਕਟ ਐਸੋਸੀਏਸ਼ਨ ਦਾ ਵੀ ਪ੍ਰਧਾਨ ਹੈ। ਇਸ ਤੋਂ ਇਲਾਵਾ ਉਹ ਕ੍ਰਿਕਟ ਸਲਾਹਕਾਰ ਕਮੇਟੀ ਦਾ ਵੀ ਮੈਂਬਰ ਹੈ ਜਿਸ ਨੇ ਅਨਿਲ ਕੁੰਬਲੇ ਵੱਲੋਂ ਕੌਮੀ ਕੋਚ ਦਾ ਅਹੁਦਾ ਛੱਡ ਦੇਣ ਬਾਅਦ ਨਵੇਂ ਕੋਚ ਦੀ ਵੀ ਚੋਣ ਕਰਨੀ ਹੈ। ਬੋਰਡ ਦੇ ਅਹੁਦੇਦਾਰ ਸ਼ੁਕਲਾ ਆਈਪੀਐੱਲ ਦੇ ਚੇਅਰਮੈਨ ਵੀ ਹਨ।