ਪੈਰਿਸਂ 18 ਵਾਰ ਦੇ ਗ੍ਰੈਂਡਸਲੇਮ ਜੇਤੂ ਸਵਿਟਜਰਲੈਂਡ ਦੇ ਰੋਜਰ ਫ਼ੇਡਰਰ ਨੇ ਆਪਣੇ ਕਰੀਅਰ ਨੂੰ ਹੋਰ ਲੰਬਾ ਖਿੱਚਣ ਦਾ ਹਵਾਲਾ ਦਿੰਦੇ ਹੋਏ ਇਸ ਮਹੀਨੇ ਦੇ ਅੰਤ ‘ਚ ਸ਼ੁਰੂ ਹੋ ਰਹੇ ਸਾਲ ਦੇ ਦੂਜੇ ਗ੍ਰੈਂਡਸਲੇਮ ਫ਼੍ਰੇਂਚ ਓਪਨ ਟੈਨਿਸ ਟੂਰਨਾਮੈਂਟ ‘ਚੋਂ ਆਪਣਾ ਨਾਂ ਵਾਪਸ ਲੈ ਲਿਆ ਸੀ ਅਤੇ ਉਸ ਨੇ ਪਹਿਲਾ ਗ੍ਰੈਂਡਸਲੇਮ ਆਸਟਰੇਲੀਅਨ ਓਪਨ ਜਿੱਤ ਕੇ ਆਪਣੀ ਵਾਪਸੀ ਦਾ ਜਸ਼ਨ ਮਨਾਇਆ ਸੀ। ਇਸ ਤਰ੍ਹਾਂ ਫ਼ੇਡਰਰ ਨੇ ਫ਼੍ਰੇਂਚ ਓਪਨ ਟੈਨਿਸ ਟੂਰਨਾਮੈਂਟ ‘ਚ ਨਹੀਂ ਖੇਡਣ ਦਾ ਫ਼ੈਸਲਾ ਕੀਤਾ ਹੈ। ਫ਼ੇਡਰਰ ਦੇ ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਉਹ ਇਸ ਸਮੇਂ ਸ਼ਾਨਦਾਰ ਲੈਅ ‘ਚ ਹਨ ਅਤੇ ਲਾਲ ਬਜਰੀ ‘ਤੇ ਆਪਣੇ ਕਰੀਅਰ ਦਾ 19ਵਾਂ ਗ੍ਰੈਂਡਸਲੇਮ ਜਿੱਤਣਗੇ ਪਰ ਫ਼ੇਡਰਰ ਨੇ ਇਸ ਮੇਗਾ ਟੂਰਨਾਮੈਂਟ ‘ਚੋਂ ਨਾਂ ਵਾਪਸ ਲੈ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਵਿਸ਼ਵ ਦੇ 5ਵੇਂ ਨੰਬਰ ਦੇ ਫ਼ੇਡਰਰ ਪਿਛਲੇ ਸਾਲ ਵੀ ਇਸ ਟੂਰਨਾਮੈਂਟ ‘ਚੋਂ ਹਟ ਗਏ ਸੀ ਅਤੇ ਇਸ ਸਾਲ ਉਨ੍ਹਾਂ ਨੇ ਇੱਕ ਵਾਰ ਫ਼ਿਰ 28 ਮਈ ਤੋਂ 11 ਜੂਨ ਤੱਕ ਹੋਣ ਵਾਲੇ ਇਸ ਮੇਗਾ ਟੁਰਨਾਮੈਂਟ ‘ਚੋਂ ਆਪਣਾ ਨਾਂ ਵਾਪਸ ਲੈ ਲਿਆ। ਫ਼ੇਡਰਰ ਲਈ ਫ਼੍ਰੇਂਚ ਓਪਨ ਜ਼ਿਆਦਾ ਸਫ਼ਲ ਨਹੀਂ ਕਿਹਾ ਜਾ ਸਕਦਾ ਅਤੇ ਉਨ੍ਹਾਂ ਨੇ ਸਾਲ 2009 ‘ਚ ਇਹ ਖਿਤਾਬ ਜਿੱਤਿਆ ਸੀ। ਫ਼ੇਡਰਰ ਨੇ ਆਪਣੇ ਫ਼ੇਸਬੁੱਕ ਪੇਜ ‘ਤੇ ਕਿਹਾ ਕਿ ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਮੈਂ ਪਿਛਲੇ ਕਈ ਮਹੀਨਿਆਂ ਤੋਂ ਸਖ਼ਤ ਮਿਹਨਤ ਕਰ ਰਿਹਾ ਹਾਂ। ਮੈਂ ਹੋਰ ਕਈ ਸਾਲ ਖੇਡਣਾ ਚਾਹੁੰਦਾ ਹਾਂ। ਮੈਂ ਮਹਿਸੂਸ ਕੀਤਾ ਕਿ ਇਸ ਸਾਲ ਕਲੇਕੋਰਟ ‘ਚ ਨਾ ਖੇਡਣ ਤੋਂ ਮੈਂ ਖੁਦ ਨੂੰ ਤਰੋਤਾਜ਼ਾ ਰੱਖ ਸਕਾਗਾ।