ਸਰਵਾਈਕਲ ਕੈਂਸਰ ਇੱਕ ਗੰਭੀਰ ਬੀਮਾਰੀ ਹੈ ਪਰ ਲਾਇਲਾਜ ਨਹੀਂ ਹੈ। ਸਹੀ ਸਮੇਂ ‘ਤੇ ਇਸ ਦਾ ਪਤਾ ਲਗਾ ਕੇ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਲਈ ਰੋਗੀ ‘ਚ ਮਜ਼ਬੂਤ ਇਰਾਦਾ ਹੋਣਾ ਚਾਹੀਦਾ ਹੈ ਅਤੇ ਉਸ ਦਾ ਕਰੀਬੀ ਵਾਤਾਵਰਣ ਸਕਾਰਾਤਮਕ ਹੋਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਸਰਵਾਈਕਲ ਕੈਂਸਰ ਹੋਣ ਦੇ ਕਾਰਨਾਂ ਬਾਰੇ ਦੱਸ ਰਹੇ ਹਾਂ।
1. ਹਿਊਮਨ ਪੈਪੀਲੋਮਾਵਾਇਰਸ
ਸਰਵਾਈਕਲ ਕੈਂਸਰ ਦਾ ਮੁੱਖ ਕਾਰਕ ਐੱਚ. ਪੀ. ਵੀ. ਹੁੰਦਾ ਹੈ। ਕਈ ਅਧਿਐਨਾਂ ਦੁਆਰਾ ਇਸ ਬਾਰੇ ਪਤਾ ਲੱਗਾ ਹੈ। ਹੁਣ ਛੋਟੀ ਉਮਰ ‘ਚ ਹੀ ਇਸ ਇਨਫ਼ੈਕਸ਼ਨ ਤੋਂ ਬਚਾਅ ਲਈ ਕੁੜੀਆਂ ਨੂੰ ਟੀਕੇ ਲਗਾਏ ਜਾਂਦੇ ਹਨ।
2. ਅਸੁਰੱਖਿਅਤ ਜਿਨਸੀ ਸੰਬੰਧ
ਅਸੁਰੱਖਿਅਤ ਜਿਨਸੀ ਸੰਬੰਧ ਐੱਚ. ਪੀ. ਵੀ. ਦਾ ਮੁੱਖ ਕਾਰਨ ਹੈ। ਐੱਚ. ਪੀ. ਵੀ. ਦੀਆਂ ਕਈ ਹੋਰ ਕਿਸਮਾਂ ਹੁੰਦੀਆਂ ਹਨ ਜੋ ਟੀਕਾਕਰਨ ਦੁਆਰਾ ਠੀਕ ਨਹੀਂ ਕੀਤੀਆਂ ਜਾ ਸਕਦੀਆਂ। ਇਸ ਲਈ ਸੰਬੰਧ ਬਣਾਉਣ ਦੌਰਾਨ ਕੰਡੋਮ ਦੀ ਵਰਤੋਂ ਸੁਰੱਖਿਅਤ ਵਿਕਲਪ ਹੈ।
3. ਸਿਗਰਟ ਪੀਣਾ
ਜੇ ਤੁਸੀਂ ਸਿਗਰਟ ਪੀਂਦੇ ਹੋ ਜਾਂ ਤੁਹਾਡੇ ਪਰਿਵਾਰ ‘ਚ ਕੋਈ ਔਰਤ ਪੀਂਦੀ ਹੈ ਤਾਂ ਉਸ ਦੇ ਸਰੀਰ ‘ਚ ਇਸ ਤਰ੍ਹਾਂ ਦੇ ਕੈਂਸਰ ਹੋਣ ਦਾ ਖਤਰਾ ਵੱਧ ਜਾਂਦਾ ਹੈ। ਸਿਗਰਟ ਪੀਣ ਨਾਲ ਕਿਸੇ ਵੀ ਤਰ੍ਹਾਂ ਦਾ ਕੈਂਸਰ ਹੋ ਸਕਦਾ ਹੈ।
4. ਅਗਿਆਨਤਾ
ਕਈ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ ਅਤੇ ਸਥਿਤੀ ਗੰਭੀਰ ਹੋ ਜਾਣ ‘ਤੇ ਉਹ ਡਾਕਟਰ ਕੋਲ ਜਾਂਦੇ ਹਨ। ਜੇ ਤੁਹਾਨੂੰ ਇਸ ਬਾਰੇ ਜਾਣਕਾਰੀ ਹੈ ਤਾਂ ਤੁਸੀਂ ਇਸ ਜਾਣਕਾਰੀ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ।
5. ਗਰਭ ਨਿਰੋਧਕ ਗੋਲੀਆਂ
ਕੁਝ ਅਧਿਐਨਾਂ ਮੁਤਾਬਕ ਗਰਭ ਨਿਰੋਧਕ ਗੋਲੀਆਂ ਖਾਣ ਨਾਲ ਇਸ ਦੇ ਬੁਰੇ ਪ੍ਰਭਾਵ ਪੈਂਦੇ ਹਨ। ਇਹ ਗੋਲੀਆਂ ਹਾਰਮੋਨਸ ਨੂੰ ਬਦਲ ਦਿੰਦੀਆਂ ਹਨ, ਜਿਸ ਨਾਲ ਸਰਵਾਈਕਲ ਕੈਂਸਰ ਹੋਣ ਦਾ ਖਤਰਾ ਵੱਧ ਜਾਂਦਾ ਹੈ।
6. ਹਾਰਮੋਨ ਥੇਰੇਪੀ
ਕਈ ਔਰਤਾਂ ਹਾਰਮੋਨ ਥੇਰੇਪੀ ਨੂੰ ਮੇਨੋਪਾਜ ਦੇ ਬਾਅਦ ਲੈਂਦੀਆਂ ਹਨ। ਉਹ ਅਜਿਹਾ ਕਰਨ ਪਰ ਕਿਸੇ ਚੰਗੇ ਮਾਹਰ ਕੋਲੋਂ ਹੀ ਇਸ ਹਾਰਮੋਨ ਨੂੰ ਇੰਜੈਕਟ ਕਰਵਾਉਣ।
7. ਲੋ ਇਮਊਨ ਸਿਸਟਮ
ਜਿਹੜੀਆਂ ਔਰਤਾਂ ਦੀ ਇਮਨਿਊਟੀ ਜਿਆਦਾ ਚੰਗੀ ਨਹੀਂ ਹੁੰਦੀ ਉਨ੍ਹਾਂ ਨੂੰ ਇਹ ਰੋਗ ਹੋਣ ਦਾ ਖਤਰਾ ਜਿਆਦਾ ਹੁੰਦਾ ਹੈ। ਇਸ ਲਈ ਇਮਨਿਊਟੀ ਨੂੰ ਮਜ਼ਬੂਤ ਬਣਾਉਣਾ ਜ਼ਰੂਰੀ ਹੁੰਦਾ ਹੈ।
8. ਮਾਨਸਿਕ ਤਣਾਅ
ਹਮੇਸ਼ਾ ਮਾਨਸਿਕ ਤਣਾਅ ‘ਚ ਰਹਿਣਾ ਦਿਮਾਗ ਲਈ ਹੀ ਨਹੀਂ ਬਲਕਿ ਸਰੀਰ ਲਈ ਹੀ ਹਾਨੀਕਾਰਕ ਹੈ। ਇਸ ਲਈ ਹਮੇਸ਼ਾ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ, ਮਨ ਨੂੰ ਸਿਹਤਮੰਦ ਰੱਖੋ, ਤੁਹਾਡੀਆਂ ਅੱਧੀਆਂ ਬੀਮਾਰੀਆਂ ਇਸ ਤਰ੍ਹਾਂ ਹੀ ਠੀਕ ਹੋ ਜਾਣਗੀਆਂ।