ਨਵੀਂ ਦਿੱਲੀ : ਵਾਟਰ ਟੈਂਕਰ ਸਕੈਮ ਮਾਮਲੇ ਵਿਚ ਅੱਜ ਏ.ਸੀ.ਬੀ ਵੱਲੋਂ ਕਪਿਲ ਮਿਸ਼ਰਾ ਦਾ ਬਿਆਨ ਰਿਕਾਰਡ ਕੀਤਾ ਗਿਆ| ਬਿਆਨ ਦਰਜ ਕਰਾਉਣ ਤੋਂ ਪਹਿਲਾ ਕਪਿਲ ਮਿਸ਼ਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਟੈਂਕਰ ਘੁਟਾਲੇ ਨਾਲ ਜੁੜੀਆਂ ਨਵੀਆਂ ਜਾਣਕਾਰੀ ਏ.ਸੀ.ਬੀ ਨੂੰ ਦੇਣਗੇ| ਇਸ ਤੋਂ ਇਲਾਵਾ ਕਪਿਲ ਮਿਸ਼ਰਾ ਨੇ ਕਿਹਾ ਕਿ ਉਹ ਐਤਵਾਰ ਨੂੰ ਅਰਵਿੰਦ ਕੇਜਰੀਵਾਲ ਖਿਲਾਫ ਕਈ ਵੱਡੇ ਖੁਲਾਸੇ ਕਰਨਗੇ|