ਨਵੀਂ ਦਿੱਲੀਂ ਟੀ 20 ‘ਚ ਸ਼ਾਨਦਾਰ ਖੇਡ ਦਿਖਾ ਰਹੇ ਕੋਲਕਾਤਾ ਟੀਮ ਦੇ ਕਪਤਾਨ ਗੌਤਮ ਗੰਭੀਰ ਨੂੰ ਆਈ.ਸੀ.ਸੀ. ਚੈਂਪੀਅਨਸ ਟਰਾਫ਼ੀ ‘ਚ ਮੌਕਾ ਮਿਲਣ ਦੀਆਂ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਸਨ, ਪਰ ਟੀਮ ‘ਚ ਉਨ੍ਹਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਸ ਚੋਣ ਤੋਂ ਪਹਿਲਾਂ ਗੰਭੀਰ ਨੇ ਇਕ ਇੰਟਰਵਿਊ ਦੇ ਦੌਰਾਨ ਪਹਿਲੇ ਹੀ ਸਾਫ਼ ਕਰ ਦਿੱਤਾ ਸੀ ਕਿ ਉਨ੍ਹਾਂ ਲਈ ਟੀਮ ‘ਚ ਸ਼ਾਮਲ ਹੋਣਾ ਮਾਇਨੇ ਨਹੀਂ ਰਖਦਾ।
ਇਕ ਇੰਟਰਵਿਊ ‘ਚ ਜਦੋਂ ਗੌਤਮ ਗੰਭੀਰ ਤੋਂ ਚੈਂਪੀਅਨਸ ਟਰਫ਼ੀ ਲਈ ਟੀਮ ‘ਚ ਚੁਣੇ ਜਾਣ ਦੀ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣੇ ਬਿਆਨ ‘ਚ ਕਿਹਾ, ”ਮੇਰੀ ਤਰ੍ਹਾਂ ਜੇਕਰ ਕੋਲਕਾਤਾ ਦੇ ਬਾਕੀ ਭਾਰਤੀ ਖਿਡਾਰੀ ਵੀ ਚੈਂਪੀਅਨਸ ਟਰਾਫ਼ੀ ‘ਤੇ ਧਿਆਨ ਦੇਣਗੇ ਤਾਂ ਸਭ ਦਾ ਧਿਆਨ ਟੀ 20 ਲੀਗ ‘ਚ ਟੀਮ ਨੂੰ ਜਿਤਾਉਣ ਦੇ ਬਜਾਏ ਖੁਦ ਦੇ ਪ੍ਰਦਰਸ਼ਨ ‘ਤੇ ਹੀ ਟਿਕਿਆ ਰਹੇਗਾ ਅਤੇ ਇਹ ਸਹੀ ਨਹੀਂ ਹੋਵੇਗਾ। ਮੈਂ ਆਪਣੀ ਟੀਮ ਦੀ ਜਿੱਤ ਦੇ ਲਈ ਮੈਚ ਖੇਡਦਾ ਹਾਂ ਨਾ ਕਿ ਭਾਰਤੀ ਟੀਮ ‘ਚ ਚੋਣ ਦੇ ਲਈ।” ਇਸ ਦੇ ਨਾਲ ਹੀ ਉਨਾਂ ਕਿਹਾ ਕਿ ਜੇਕਰ ਤੁਸੀਂ ਟੀ 20 ਦੇ ਪ੍ਰਦਰਸ਼ਨ ਨਾਲ ਵਨਡੇ ਟੀਮ ‘ਚ ਖਿਡਾਰੀਆਂ ਨੂੰ ਮੌਕਾ ਦਿੰਦੇ ਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਘਰੇਲੂ ਵਨਡੇ ਟੂਰਨਾਮੈਂਟ ਨੂੰ ਮਹੱਤਵ ਨਹੀਂ ਦਿੰਦੇ ਹੋ। ਗੰਭੀਰ ਨੇ ਕਿਹਾ ਕਿ ਜੇਕਰ ਮੈਂ ਚੈਂਪੀਅਨਸ ਟਰਾਫ਼ੀ ਨੂੰ ਦਿਮਾਗ ‘ਚ ਰੱਖ ਕੇ ਟੀ 20 ‘ਚ ਦੌੜਾਂ ਬਣਾਵਾਂ, ਤਾਂ ਮੈਨੂੰ ਮਤਲਬੀ ਕਿਹਾ ਜਾਣਾ ਚਾਹੀਦਾ ਹੈ।