ਨਵੀਂ ਦਿੱਲੀਂ ਭਾਰਤੀ ਟੀਮ ‘ਚ ਆਪਣੀ ਜਗ੍ਹਾ ਬਣਾਉਣ ਦੀ ਤਿਆਰੀ ‘ਚ ਲੱਗੇ ਤੇਜ਼ ਗੇਂਦਬਾਜ਼ ਇਰਫ਼ਾਨ ਪਠਾਨ ਨੇ ਆਪਣੀ ਜ਼ਿੰਦਗੀ ਨਾਲ ਜੁੜਿਆ ਵੱਡਾ ਸੱਚ ਦੁਨੀਆ ਦੇ ਸਾਹਮਣੇ ਰਖਿਆ ਹੈ। ਉਨ੍ਹਾਂ ਟੀ 20 ਲੀਗ 2017 ‘ਚ ਗੁਜਰਾਤ ਦੀ ਟੀਮ ‘ਚ ਸ਼ਾਮਲ ਹੋ ਕੇ ਸ਼ਨੀਵਾਰ ਨੂੰ ਮੁੰਬਈ ਦੇ ਖਿਲਾਫ਼ ਮੈਚ ਖੇਡਿਆ, ਜਿਸ ਤੋਂ ਬਾਅਦ ਉਨ੍ਹਾਂ ਖੁਲ੍ਹਾਸਾ ਕੀਤਾ ਕਿ ਆਖ਼ਰ ਕਿਸਦੀ ਵਜ੍ਹਾ ਨਾਲ ਉਨ੍ਹਾਂ ਦਾ ਕਰੀਅਰ ਖਰਾਬ ਹੋਇਆ।
ਪਠਾਨ ਨੇ ਖੁਲ੍ਹਾਸਾ ਕੀਤਾ ਕਿ ਲੋਕ ਅਕਸਰ ਮੇਰੇ ਕਰੀਅਰ ਨੂੰ ਖਰਾਬ ਕਰਨ ਦੇ ਪਿੱਛੇ ਗ੍ਰੇਗ ਚੈਪਲ ਦਾ ਹੱਥ ਦਸਦੇ ਹਨ ਪਰ ਅਜਿਹਾ ਨਹੀਂ ਹੈ। ਉਨ੍ਹਾਂ ਗ੍ਰੇਗ ਚੈਪਲ ਨੂੰ ਜ਼ਿੰਮੇਵਾਰ ਨਾ ਠਹਿਰਾਉਂਦੇ ਹੋਏ ਦੱਸਿਆ ਕਿ ਕੋਈ ਕਿਸੇ ਦਾ ਕਰੀਅਰ ਖਰਾਬ ਨਹੀਂ ਕਰ ਸਕਦਾ। ਇਸ ਦੇ ਲਈ ਤੁਸੀਂ ਆਪ ਹੀ ਜ਼ਿੰਮੇਵਾਰ ਹੁੰਦੇ ਹੋ। ਦਰਅਸਲ, ਜਦੋਂ ਮੈਂ ਟੀਮ ਤੋਂ ਬਾਹਰ ਹੋਇਆ ਤਾਂ ਉਸ ਦੌਰਾਨ ਮੈਂ ਸੱਟ ਦਾ ਸ਼ਿਕਾਰ ਸੀ ਅਤੇ ਇਸ ਤੋਂ ਬਾਅਦ ਟੀਮ ‘ਚ ਵਾਪਸੀ ਕਰਨਾ ਕਾਫ਼ੀ ਮੁਸ਼ਕਲ ਸੀ। ਮੈਂ ਇਸ ਦੇ ਲਈ ਕਿਸੇ ਨੂੰ ਦੋਸ਼ੀ ਨਹੀਂ ਮੰਨਦਾ। ਉਨ੍ਹਾਂ ਅੱਗੇ ਕਿਹਾ ਕਿ ਗੁਜਰਾਤ ਨਾਲ ਜੁੜ ਕੇ ਚੰਗਾ ਲਗ ਰਿਹਾ ਹੈ, ਪਰ ਜਦੋਂ ਤੁਹਾਨੂੰ ਚਣਿਆ ਨਹੀਂ ਜਾਂਦਾ ਤਾਂ ਇਸ ਨਾਲ ਤੁਹਾਨੂੰ ਨਿਰਾਸ਼ਾ ਹੁੰਦੀ ਹੈ, ਪਰ ਹੁਣ ਮੈਨੂੰ ਮੌਕਾ ਮਿਲਿਆ ਹੈ ਅਤੇ ਮੈਂ ਇਸ ਦਾ ਲਾਹਾ ਲੈਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਜ਼ਿਕਰਯੋਗ ਹੈ ਕਿ ਪਠਾਨ ਨੂੰ ਡਵੇਨ ਬ੍ਰਾਵੋ ਦੀ ਜਗ੍ਹਾ ਗੁਜਰਾਤ ਦੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ, ਬ੍ਰਾਵੋ ਬਿਗ ਬੈਸ਼ ਲੀਗ ਦੇ ਦੌਰਾਨ ਸੱਟ ਲਵਾ ਬੈਠੇ ਸੀ ਅਤੇ ਉਹ ਟੀ 20 ਲੀਗ ‘ਚ ਇੱਕ ਵੀ ਮੁਕਾਬਲਾ ਨਹੀਂ ਖੇਡ ਸਕੇ।